ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 2)
ਜਿਵੇਂ ਮੈਂ ਪਹਿਲੀ ਕਿਸ਼ਤ ਵਿਚ ਦੱਸ ਚੁੱਕਿਆ ਹਾਂ, ਮੇਰੀ ਅਤੇ ਬਾਈ ਬਲਦੇਵ ਦੀ ਫ਼ਲਾਈਟ ਛੇ ਮਾਰਚ ਸ਼ਾਮ ਨੌਂ ਵਜੇ ਦੀ ਸੀ। ਬਲਦੇਵ ਬਾਈ ਮੇਰਾ ਸਾਢੂ ਹੈ ਅਤੇ ਸਾਡਾ ਸਕੇ ਭਰਾਵਾਂ ਨਾਲੋਂ ਵੀ ਵੱਧ ਪ੍ਰੇਮ ਹੈ। ਉਹ ਮੈਥੋਂ ਤਕਰੀਬਨ 15 ਸਾਲ ਵੱਡਾ ਹੈ, ਜਿਸ ਕਰਕੇ ਮੈਂ ਉਸ ਦੀ ਦਿਲੋਂ, ਜਿ਼ਆਦਾ ਹੀ ਇੱਜ਼ਤ ਕਰਦਾ ਹਾਂ। ਮੈਂ ਅਤੇ ਬਾਈ ਬਲਦੇਵ ਸ਼ਾਮ ਸਾਢੇ ਕੁ ਛੇ ਵਜੇ ਹੀਥਰੋ ਏਅਰਪੋਰਟ ਲੰਡਨ ਪੁੱਜ ਗਏ। ਮੇਰੇ ਘਰਵਾਲੀ ਸਵਰਨਜੀਤ, ਪੁੱਤਰ ਕਬੀਰ ਅਤੇ ਵੱਡੀ ਸਾਲੀ ਸੁਰਿੰਦਰ ਸਾਨੂੰ ਹੀਥਰੋ ਏਅਰਪੋਰਟ ਦੇ ਬਾਹਰ ਹੀ ਟਰਮੀਨਲ ਇੱਕ 'ਤੇ ਛੱਡ ਕੇ ਮੁੜ ਗਏ। ਬਾਈ ਬਲਦੇਵ ਨੇ ਤਾਂ ਭਾਰਤ ਜਾਣਾ ਹੀ ਸੀ। ਮੇਰਾ ਤਾਂ ਮਾਂ ਦੀ ਬਿਮਾਰੀ ਕਾਰਨ ਅਚਾਨਕ ਹੀ ਪ੍ਰੋਗਰਾਮ ਬਣਿਆਂ ਸੀ। ਮੈਂ ਅਤੇ ਬਾਈ ਬਲਦੇਵ ਅਸੀਂ ਸਮਾਨ ਖਿੱਚੀ ਅੰਦਰ ਚਲੇ ਗਏ। ਸਮਾਨ ਵੀ ਸਾਡੇ ਕੋਲ ਕੋਈ ਖ਼ਾਸ ਨਹੀਂ ਸੀ। ਮੇਰੇ ਮਾਮਾ ਜੀ ਦੇ ਲੜਕੇ ਅਤੇ ਪੰਜਾਬੀ ਦੇ ਸ਼ਾਇਰ ਸ਼ੇਖ਼ਰ, ਮਾਮਾ ਜੀ, ਮਾਮੀ ਜੀ ਅਤੇ ਗਾਇਕ ਸਿਕੰਦਰ ਬਰਾੜ ਨੇ ਸਾਨੂੰ ਹੀਥਰੋ ਏਅਰਪੋਰਟ 'ਤੇ ਹੀ ਆ ਕੇ ਮਿਲਣਾ ਸੀ। ਆਉਣਾ ਤਾਂ ਉਹ ਸਾਡੇ ਪਾਸ ਸਾਊਥਾਲ ਤੋਂ ਇਲਫ਼ੋਰਡ ਹੀ ਚਾਹੁੰਦੇ ਸਨ, ਪਰ ਮੈਂ ਆਖਿਆ, ਤੁਸੀਂ ਹੁਣ ਇਲਫ਼ੋਰਡ ਆਵੋਂਗੇ ਅਤੇ ਫਿਰ ਮੁੜੇ ਜਾਵੋਂਗੇ, ਤੁਹਾਡੇ ਤਿੰਨ ਚਾਰ ਘੰਟੇ ਵਾਧੂ ਆਉਣ-ਜਾਣ ਵਿਚ ਮਾਰੇ ਜਾਣਗੇ, ਅਸੀਂ ਤਾਂ ਹੀਥਰੋ ਏਅਰਪੋਰਟ ਆਉਣਾ ਹੀ ਹੈ, ਤੁਸੀਂ ਉਥੇ ਹੀ ਆ ਜਾਵੋ, ਉਥੇ ਹੀ ਮਿਲ ਲਵਾਂਗੇ ਅਤੇ ਗੱਲਾਂ-ਬਾਤਾਂ ਕਰਾਂਗੇ। ਹੀਥਰੋ ਤੋਂ ਉਹਨਾਂ ਦਾ ਕਾਰ ਦਾ ਸਿਰਫ਼ 15-20 ਕੁ ਮਿੰਟ ਦਾ ਰਸਤਾ ਹੈ। ਖ਼ੈਰ ਸਾਰਿਆਂ ਨੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਹੀਥਰੋ ਟਰਮੀਨਲ ਇੱਕ 'ਤੇ ਮਿਲਣ ਦਾ ਪ੍ਰੋਗਰਾਮ ਬਣ ਗਿਆ।
ਖ਼ੈਰ! ਸਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਈ। ਤਕਰੀਬਨ ਛੇ ਕੁ ਵਜੇ ਸਾਰੇ ਸਾਨੂੰ ਹੀਥਰੋ ਏਅਰਪੋਰਟ, ਜ਼ੋਨ ਐੱਫ਼ 'ਤੇ ਆਣ ਮਿਲੇ। ਮਾਮੀ ਜੀ ਕੁਝ ਜਿ਼ਆਦਾ ਹੀ ਭਾਵੁਕ ਸਨ। ਮਾਮਾ ਜੀ, ਜਿੰਨ੍ਹਾਂ ਨੂੰ ਅਸੀਂ 'ਜੱਥੇਦਾਰ' ਆਖਦੇ ਹਾਂ, ਨੇ ਮੈਨੂੰ ਕੁਝ ਜ਼ਰੂਰੀ ਨਸੀਹਤਾਂ ਦਿੱਤੀਆਂ, ਜਾ ਕੇ ਮਾਂ ਦੇ ਚਰਨ ਫੜਨ ਲਈ ਪ੍ਰੇਰਿਆ। ਮਾਮੀ ਜੀ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹ ਸਿਰਫ਼ ਮਾੜੀ-ਮੋਟੀ ਗੱਲ ਕਰਕੇ ਹੀ ਰੋ ਪੈਂਦੇ। ਸ਼ੇਖ਼ਰ ਅਤੇ ਸਿਕੰਦਰ ਤਕਰੀਬਨ ਕੁਝ ਨਹੀਂ ਬੋਲੇ। ਅਸੀਂ ਭਾਰੇ ਜਿਹੇ ਮਨਾਂ ਨਾਲ ਉਹਨਾਂ ਤੋਂ ਵਿਦਾਈ ਲੈ ਕੇ 'ਚੈੱਕ-ਇੰਨ' ਕਰਵਾਈ ਅਤੇ ਅੰਦਰ ਐਂਟਰ ਹੋ ਗਏ।
ਮੈਂ ਅਤੇ ਬਾਈ ਬਲਦੇਵ ਨੇ ਕੁਝ ਸਮਾਨ ਡਿਊਟੀ-ਫ਼ਰੀ ਸ਼ਾਪ ਤੋਂ ਲੈਣਾ ਸੀ। ਇੱਕ 'ਗਿੱਦੜਮਾਰ' ਬੰਦੇ ਦੀ ਸਾਨੂੰ ਸਖ਼ਤ ਹਦਾਇਤ ਸੀ ਕਿ ਮੇਰੇ ਵਾਸਤੇ 'ਜਾਨੀ ਵਾਕਰ' ਦੀਆਂ ਬੋਤਲਾਂ ਜ਼ਰੂਰ ਲੈ ਕੇ ਆਉਣੀਆਂ ਹਨ! ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ! ਖ਼ੈਰ ਮੈਂ ਅਤੇ ਬਾਈ ਨੇ ਲੋੜੀਂਦਾ ਸਮਾਨ ਲਿਆ ਅਤੇ ਅਸੀਂ ਗੇਟ ਨੰਬਰ 37 ਵੱਲ ਤੁਰ ਪਏ। ਬੋਰਡਿੰਗ ਕਾਰਡ ਦੇ ਕੇ ਅਸੀਂ ਬੱਸਾਂ ਵਿਚ ਬੈਠ ਗਏ। ਯਾਤਰੀ ਸਾਰੇ ਤਕਰੀਬਨ ਭਾਰਤੀ ਹੀ ਸਨ। ਆਮ ਤੌਰ 'ਤੇ ਪੰਜਾਬੀ। 'ਸਹਾਰਾ' ਵਾਲਿਆਂ ਦੀ ਫ਼ਲਾਈਟ ਤਿਆਰ ਸੀ। ਪਰ ਮੌਸਮ ਦੀ ਖਰਾਬੀ ਕਾਰਨ ਸਾਨੂੰ ਤਕਰੀਬਨ ਡੇੜ੍ਹ ਘੰਟਾ ਜਹਾਜ ਵਿਚ ਬੈਠਿਆਂ ਹੀ ਉੜਾਨ ਦੀ ਉਡੀਕ ਕਰਨੀ ਪਈ। ਮੀਂਹ ਅਤੇ ਬਰਫ਼ ਰਲਵੀਂ-ਮਿਲਵੀਂ ਜਿਹੀ ਪੈ ਰਹੀ ਸੀ। ਕਦੇ-ਕਦੇ 'ਬਾਜਰੀ' ਜਿਹੀ ਵੀ ਪੈਣ ਲੱਗ ਪੈਂਦੀ। ਮਾੜੀ-ਮਾੜੀ ਹਵਾ ਵੀ ਵਗਦੀ ਸੀ। ਅਖੀਰ ਜਦ ਰਾਤ ਦੇ ਸਾਢੇ ਦਸ ਵਜੇ ਜਹਾਜ ਨੂੰ ਕੰਟਰੋਲ-ਟਾਵਰ ਵੱਲੋਂ 'ਕਲੀਅਰੈਂਸ' ਮਿਲੀ ਤਾਂ ਤਕਰੀਬਨ ਪੌਣੇ ਕੁ ਗਿਆਰਾਂ ਵਜੇ ਉਹ ਪਵਨ-ਪੁੱਤਰ ਹਵਾ ਨੂੰ ਚੀਰਦਾ, ਅਸਮਾਨ ਨੂੰ ਚੜ੍ਹ ਗਿਆ।
ਮੈਂ ਨਾ ਤਾਂ ਪੀਂਦਾ ਸੀ ਅਤੇ ਨਾ ਹੀ ਪੀਣੀ ਸੀ। ਬਾਈ ਬਲਦੇਵ ਅਤੇ ਮੇਰੀ ਸੀਟ ਬਰਾਬਰ-ਬਰਾਬਰ ਸੀ। ਉਹ 'ਵਿੰਡੋ ਸਾਈਡ' ਬੈਠਾ ਸੀ ਅਤੇ ਮੈਂ ਉਸ ਦੇ ਨਾਲ। ਉਹ ਮੈਨੂੰ ਆਖਣ ਲੱਗਿਆ ਕਿ ਤੂੰ ਤਾਂ ਭਲਿਆ ਮਾਣਸਾ ਨਹੀਂ ਪੀਣੀ, ਪਰ ਆਪਦੇ ਵਾਸਤੇ ਮੰਗਵਾ ਤਾਂ ਲੈ, ਪੀ ਮੈਂ ਲਊਂਗਾ। ਇਸ ਵਿਚ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਕਿਉਂਕਿ ਏਅਰਲਾਈਨ ਦੇ ਅਸੀਂ ਪੈਸੇ ਭਰੇ ਹੋਏ ਸਨ। ਖਾਣਾ ਅਤੇ ਪੀਣਾ ਮੁਫ਼ਤ ਸੀ। ਫਿਰ ਕਿਉਂ ਨਾ ਆਪਣਾ ਪੈੱਗ ਬਾਈ ਨੂੰ ਮੰਗਵਾ ਕੇ ਦਿੱਤਾ ਜਾਵੇ? ਅਸੀਂ ਤਿੰਨ ਵਾਰ ਆਰਡਰ ਕੀਤਾ। ਕਹਿਣ ਦਾ ਭਾਵ ਬਾਈ ਛੇ ਪੈੱਗ ਸੜ੍ਹਾਕ ਚੁੱਕਾ ਸੀ ਅਤੇ ਮੈਂ ਇੱਕ ਟਮਾਟਰ ਅਤੇ ਦੋ ਅਨਾਨਾਸ ਦੇ ਜੂਸ ਪੀ ਚੁੱਕਾ ਸੀ। ਮੇਰੇ ਮਿੱਤਰ ਬਾਈ ਕੁਲਦੀਪ ਮਾਣਕ ਦੇ ਕਹਿਣ ਵਾਂਗ ਮੁਫ਼ਤ ਦੀ ਚੜ੍ਹਦੀ ਬਹੁਤ ਛੇਤੀ ਹੈ। ਬਾਈ ਬਲਦੇਵ ਨੇ ਮਸਤੀ ਨਾਲ ਖੜਮਸਤੀ ਵੀ ਸ਼ੁਰੂ ਕਰ ਦਿੱਤੀ। ਕਹਿਣ ਦਾ ਭਾਵ ਜਹਾਜ ਦਾ ਸਟੀਰੀਓ ਸਿਸਟਮ ਅਜੇ ਚਾਲੂ ਨਹੀਂ ਹੋਇਆ ਸੀ, ਫਿ਼ਲਮ ਵੀ ਖਾਣੇਂ ਤੋਂ ਬਾਅਦ ਸ਼ੁਰੂ ਹੋਣੀ ਸੀ। ਬਾਈ ਨੇ ਕੰਨ ਨੂੰ ਹੈੱਡ-ਫ਼ੋਨ ਲਾ ਕੇ ਹਵਾ ਵਿਚ ਹੱਥ ਹਿਲਾਉਣੇ ਸ਼ੁਰੂ ਕਰ ਦਿੱਤੇ। ਮੈਂ ਵੀ ਹੈਰਾਨ ਕਿ ਮੇਰੇ ਵਾਲਾ ਹੈੱਡ-ਫ਼ੋਨ ਤਾਂ ਚੱਲਦਾ ਨਹੀਂ, ਇਹਦਾ ਕਿਵੇਂ ਚੱਲਣ ਲੱਗ ਪਿਆ? ਲੋਕ ਵੀ ਦੇਖਣ ਲੱਗ ਪਏ ਕਿ ਦੇਸੀ ਭਾਈਬੰਦ ਹਵਾ ਵਿਚ ਘੁੱਗੀਆਂ ਕਿਉਂ ਉਡਾਉਣ ਲੱਗ ਪਿਆ? ਮੈਂ ਬਾਈ ਨੂੰ ਰੋਕਿਆ, "ਬਾਈ ਇਹ ਤਾਂ ਅਜੇ ਚੱਲਿਆ ਈ ਨ੍ਹੀ-ਤੂੰ ਕਾਹਨੂੰ ਆਪਣਾ ਆਪ ਤੋੜਦੈਂ?" ਬਾਈ ਮੈਨੂੰ ਸ਼ੈਤਾਨ ਜਿਹਾ ਹਾਸਾ ਹੱਸ ਕੇ ਕਹਿੰਦਾ, "ਚੁੱਪ ਕਰ ਭਲਿਆ ਮਾਣਸਾ! ਲੋਕ ਸੋਚਣਗੇ ਬਈ ਇਹਦੇ ਆਲਾ ਚੱਲਦੈ।" ਚਲੋ ਮੈਂ ਬਾਈ ਦਾ ਖ਼ੁਸ਼ ਮੂੜ੍ਹ ਦੇਖ ਕੇ ਚੁੱਪ ਕਰ ਗਿਆ। ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਭਾਈਬੰਦ ਜਹਾਜ ਵਾਲਿਆਂ ਦੀ ਪੀ ਕੇ ਖਰੀ ਕਰਨ ਲੱਗ ਪਿਆ। ਮੈਂ ਆਪਣੀ ਜੈਕਟ ਮੂੰਹ ਉਪਰ ਲੈ ਕੇ ਸੌਣ ਜਿਹੇ ਦਾ ਬਹਾਨਾ ਕਰਨ ਲੱਗ ਪਿਆ। ਸੁਤਾ ਤਾਂ ਮੇਰੀ ਹਸਪਤਾਲ ਵਿਚ ਪਈ ਮਾਂ ਵਿਚ ਸੀ।
ਕੁਝ ਸਮੇਂ ਬਾਅਦ ਦੋ ਸਾੜ੍ਹੀ ਵਾਲੀਆਂ ਬੀਬੀਆਂ ਅਰਥਾਤ ਏਅਰ ਹੋਸਟੈੱਸਾਂ ਨੇ ਖਾਣੇ ਵਾਲੀ ਟਰੌਲੀ ਰੋੜ੍ਹ ਲਈ। ਹੁਣ ਬਾਈ ਦੀ ਖੜਮਸਤੀ ਕੁਝ ਕੁ ਉਤਰ ਚੁੱਕੀ ਸੀ ਅਤੇ ਦਾਰੂ ਦੀ ਘੂਕੀ ਭਾਰੂ ਹੋ ਚੱਲੀ ਸੀ। ਉਹ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ, ਜਾਗੋ-ਮੀਟੀ ਜਿਹੀ ਵਿਚ ਬੈਠਾ ਸੀ। ਕਦੇ-ਕਦੇ ਮੇਰੇ ਵੱਲ ਇੰਜ ਤਿਰਛਾ ਝਾਕਦਾ ਸੀ, ਜਿਵੇਂ ਮੈਂ ਕੋਈ ਚੋਰ ਹੋਵਾਂ। ਜਦੋਂ ਏਅਰ ਹੋਸਟੈੱਸ ਨੇ ਆ ਕੇ 'ਵੈੱਜ ਔਰ ਨਾਨ ਵੈੱਜ' ਪੁੱਛਿਆ ਤਾਂ ਬਾਈ ਪੂਰੇ ਰੰਗਾਂ ਵਿਚ ਹੋਇਆ ਬੈਠਾ ਸੀ। ਖ਼ੈਰ ਮੈਂ 'ਵੈੱਜ' ਅਤੇ ਬਾਈ ਨੇ 'ਨਾਨ ਵੈੱਜ' ਲੈ ਲਿਆ। ਉਸ ਨੇ ਅੱਧ-ਪਚੱਧ ਜਿਹਾ ਖਾ ਕੇ ਖਾਣੇ ਵਾਲੀ ਟਰੇਅ ਮੇਰੇ ਵੱਲ ਨੂੰ ਖਿਸਕਾਉਣੀ ਚਾਹੀ, ਜੋ ਮੈਂ ਡਿੱਗਣ ਤੋਂ ਪਹਿਲਾਂ ਬੋਚ ਕੇ ਉਥੇ ਫਿਰਦੇ 'ਸਟੀਵਾਰਡ' ਨੂੰ ਫੜਾ ਦਿੱਤੀ।
ਖਾਣਾ ਖਾ ਕੇ ਜਦ ਸਾਰੇ ਵਿਹਲੇ ਹੋ ਗਏ ਤਾਂ ਸਾਹਮਣੇ ਸੀਟ 'ਤੇ ਲੱਗੇ ਛੋਟੇ ਜਿਹੇ ਸਕਰੀਨ 'ਤੇ ਹਿੰਦੀ ਫਿ਼ਲਮ ਚੱਲ ਪਈ, ਜੋ ਸਾਰੇ ਰਾਹ ਹੀ ਚੱਲਦੀ ਆਈ। ਵਾਰ ਵਾਰ ਉਹੀ ਇੱਕੋ ਫਿ਼ਲਮ! ਨਹੀਂ ਤਾਂ ਮੈਂ ਹੁਣ ਤੱਕ 60-70 ਫ਼ਲਾਈਟਾਂ ਲੈ ਚੁੱਕਾ ਹਾਂ। ਹਰ ਵੱਡੀ ਫ਼ਲਾਈਟ ਵਿਚ ਤਕਰੀਬਨ ਅੱਠ ਚੈਨਲ ਹੁੰਦੇ ਹਨ ਅਤੇ ਤੁਸੀਂ ਚੈਨਲ ਘੁੰਮਾ ਕੇ ਆਪਣੀ ਮਨਪਸੰਦ ਫਿ਼ਲਮ ਦੇਖ ਸਕਦੇ ਹੋ, ਹਾਲੀਵੁੱਡ ਤੋਂ ਲੈ ਕੇ ਵਾਲੀਵੁੱਡ ਦੀਆਂ ਫਿ਼ਲਮਾਂ ਤੱਕ! ਖਾਣਾ ਖਾ ਕੇ ਮੈਨੂੰ ਉਮੀਦ ਨਹੀਂ ਕਿ ਕਿਸੇ ਨੇ ਉਹ ਫਿ਼ਲਮ ਦੇਖੀ ਹੋਵੇਗੀ। ਅੱਧੀ ਰਾਤ ਤੋਂ ਵੀ ਉਪਰ ਹੋਣ ਕਰਕੇ ਤਕਰੀਬਨ ਸਾਰਾ ਜਹਾਜ ਹੀ ਸੌਂ ਚੱਲਿਆ ਸੀ। 'ਸਹਾਰਾ ਏਅਰ' ਵਿਚ ਮੈਂ ਇਕ ਗੱਲ ਜ਼ਰੂਰ ਦੇਖੀ ਹੈ ਕਿ ਇਸ ਵਿਚ ਨਾ ਤਾਂ ਇਹ ਦਿਖਾਇਆ ਜਾਂਦਾ ਹੈ ਕਿ ਅਸੀਂ ਕਿੱਥੇ ਕਿਜੇ ਪਹੁੰਚ ਚੁੱਕੇ ਹਾਂ, ਜਾਂ ਜਹਾਜ ਕਿਤਨੀ ਉਚਾਈ ਜਾਂ ਕਿਤਨੀ ਰਫ਼ਤਾਰ ਨਾਲ ਕਿੱਧਰ ਨੂੰ ਉੱਡ ਰਿਹਾ ਹੈ। ਨਹੀਂ ਤਾਂ ਆਮ ਜਹਾਜਾਂ ਵਿਚ ਨਾਲ ਦੀ ਨਾਲ ਇਹ ਸਕਰੀਨ 'ਤੇ ਦੱਸਿਆ ਜਾ ਰਿਹਾ ਹੁੰਦਾ ਹੈ ਕਿ ਅਸੀਂ ਕਿਸ 'ਰੂਟ' 'ਤੇ ਕਿੰਨੀ ਰਫ਼ਤਾਰ ਨਾਲ, ਕਿੱਧਰ ਨੂੰ ਉੱਡੇ ਜਾ ਰਹੇ ਹਾਂ, ਸਾਡੇ ਨਿਸ਼ਾਨੇ 'ਤੇ ਪਹੁੰਚਣ ਵਿਚ ਕਿੰਨਾਂ ਸਮਾਂ ਹੈ ਜਾਂ ਕਿੰਨੇ ਕਿਲੋਮੀਟਰ ਸਫ਼ਰ ਅਸੀਂ ਮੁਕਾ ਲਿਆ ਹੈ, ਕਿੰਨਾਂ ਸਫ਼ਰ ਅਜੇ ਬਾਕੀ ਹੈ। ਪਹੁੰਚਣ ਵਾਲੇ ਏਅਰਪੋਰਟ ਦਾ ਸਮਾਂ ਵੀ ਨਾਲ ਦੀ ਨਾਲ ਤਿੰਨ-ਤਿੰਨ ਮਿੰਟ ਬਾਅਦ ਨਸ਼ਰ ਕੀਤਾ ਜਾਂਦਾ ਹੈ।
ਤਕਰੀਬਨ ਦੁਪਹਿਰੇ ਬਾਰ੍ਹਾਂ ਕੁ ਵਜੇ ਏਅਰ ਹੋਸਟੈੱਸ ਨੇ ਅਨਾਊਂਸ ਕੀਤਾ, ਕ੍ਰਿਪਿਆ ਧਿਆਨ ਦੀਜੀਏ-ਅਬ ਹਮ ਦਿੱਲੀ ਪਹੁੰਚਨੇ ਵਾਲੇ ਹੈਂ……ਬਗੈਰਾ, ਬਗੈਰਾ! ਉਸ ਤੋਂ ਪਹਿਲਾਂ ਵਿਚਾਰੀ ਸਾਰੇ ਰਾਹ ਬੋਲੀ ਹੀ ਨਹੀਂ ਸੀ। ਬੱਸ, ਰਸਤੇ ਵਿਚ ਜਦ ਮੌਸਮ ਖ਼ਰਾਬ ਹੁੰਦਾ ਤਾਂ ਸੀਟ-ਬੈੱਲਟ ਲਾਉਣ ਵਾਲੀ 'ਟਿੰਗ-ਟੋਨ' ਜ਼ਰੂਰ ਸਾਨੂੰ ਖ਼ਬਰਦਾਰ ਕਰ ਦਿੰਦੀ ਸੀ ਕਿ ਹੁਣ ਸੀਟ-ਬੈੱਲਟ ਲਾ ਲਵੋ, ਨਹੀਂ ਤਾਂ ਖ਼ਤਰਾ ਹੈ! ਪਿਛਲੀ ਰਾਤ ਲੰਡਨ ਤੋਂ ਚੱਲਣ ਬਾਅਦ ਭਾਰਤ ਦੇ ਸਮੇਂ ਅਨੁਸਾਰ ਅਗਲੀ ਦੁਪਹਿਰ ਅਸੀਂ 12:40 'ਤੇ ਦਿੱਲੀ ਏਅਰਪੋਰਟ 'ਤੇ ਉੱਤਰ ਗਏ।
ਬਾਕੀ ਅਗਲੇ ਹਫ਼ਤੇ.....
Print this post

Posted by :
Shivcharan Jaggi Kussa
ਵੰਨਗੀ :
ਕਿਸ਼ਤ 2
No comments:
Post a Comment