ਸਾਡੀ ਵੀ ਕੋਈ ਮਾਂ ਹੁੰਦੀ ਸੀ... (ਆਖਰੀ ਕਿਸ਼ਤ)
ਦੁਪਿਹਰੇ ਦੋ ਕੁ ਵਜੇ ਅਸੀਂ ਫ਼ੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੈਂ, ਭੈਣ ਕਰਮਜੀਤ ਗੁੱਡੀ, ਚਾਚਾ ਮੋਹਣ, ਨੀਲੂ ਅਤੇ ਜਗਸੀਰ ਸੀਰਾ। ਕਾਲਾ ਦੌਧਰੀਆ ਗੱਡੀ ਚਲਾ ਰਿਹਾ ਸੀ। ਮੈਂ ਮਾਂ ਦੇ ਫੁੱਲ ਹਿੱਕ ਨਾਲ ਲਾਈ ਸੀਟ 'ਤੇ ਬੈਠਾ ਸੀ। ਹੋਲਾ ਮਹੱਲਾ ਹੋਣ ਕਰਕੇ ਥਾਂ-ਥਾਂ 'ਤੇ ਸੰਗਤਾਂ ਨੇ ਲੰਗਰ ਲਾਏ ਹੋਏ ਸਨ। ਸਾਡਾ ਪੈਂਡਾ ਲੰਬਾ ਸੀ। ਅਸੀਂ ਸਲਾਹ ਇਹ ਹੀ ਕੀਤੀ ਹੋਈ ਸੀ ਕਿ ਕੀਰਤਪੁਰ ਸਾਹਿਬ ਕੋਲ ਜਾ ਕੇ ਲੰਗਰ ਛਕਿਆ ਜਾਵੇ। ਕਈ ਥਾਂ ਲੰਗਰ ਲਾਈ ਖੜ੍ਹੀਆਂ ਸੰਗਤਾਂ ਨੇ ਸਾਨੂੰ ਹੱਥ ਜੋੜ ਕੇ ਲੰਗਰ ਛਕਣ ਲਈ ਬੇਨਤੀ ਕੀਤੀ, ਪਰ ਅਸੀਂ "ਫੁੱਲ ਲੈ ਕੇ ਚੱਲੇ ਹਾਂ" ਆਖ ਕੇ ਅੱਗੇ ਲੰਘਣ ਵਿਚ ਸਫ਼ਲ ਹੋ ਜਾਂਦੇ। ਕੀਰਤਪੁਰ ਸਾਹਿਬ ਤੋਂ ਅੱਠ-ਦਸ ਕਿਲੋਮੀਟਰ ਉਰਾਂਹ ਤਾਂ ਸੰਗਤ ਨੇ ਕਮਾਲ ਹੀ ਕੀਤੀ ਹੋਈ ਸੀ। ਉਹਨਾਂ ਨੇ ਲੱਕੜ ਦੇ ਮੁੱਛ ਸੜਕ 'ਤੇ ਸੁੱਟ ਕੇ ਇਕ ਤਰ੍ਹਾਂ ਨਾਲ ਸੜਕ ਰੋਕੀ ਹੋਈ ਸੀ। ਬੰਦਾ ਗੱਡੀ ਰੋਕੇ ਬਿਨਾਂ ਅੱਗੇ ਨਹੀਂ ਜਾ ਸਕਦਾ ਸੀ। ਮੁੱਛ ਫ਼ੁੱਟ ਮੁੰਡੇ ਹੱਥ ਜੋੜ-ਜੋੜ ਕੇ ਲੰਗਰ ਛਕਣ ਲਈ ਬੇਨਤੀਆਂ ਕਰ ਰਹੇ ਸਨ। ਜਦੋਂ ਸਾਡੀ ਗੱਡੀ ਦੇ ਦੁਆਲੇ ਦਸ-ਪੰਦਰਾਂ ਮੁੰਡੇ ਹੋ ਗਏ ਤਾਂ ਮੈਂ ਪੁੱਛਿਆ, "ਵੀਰੇ ਇਹ ਲੰਗਰ ਲਾਇਐ ਕਿ ਨਾਕਾ ਲਾਇਐ?" ਉਹ ਹੱਸ ਕੇ ਬੋਲੇ, "ਵੀਰੇ ਚਾਹੇ ਇਕ ਪ੍ਰਛਾਦਾ ਛਕ ਲਵੋ-ਪਰ ਛਕ ਜਰੂਰ ਲਵੋ!"
ਅਸੀਂ ਗੱਡੀ ਤੋਂ ਹੇਠਾਂ ਉਤਰ ਆਏ। ਲੰਗਰ ਪਾਣੀ ਛਕਿਆ, ਵੱਡੀ ਭੈਣ ਦੀ ਨਸੀਹਤ ਅਨੁਸਾਰ ਮਾਤਾ ਨੂੰ ਵੀ ਨਾਲ ਛਕਣ ਲਈ ਬੇਨਤੀ ਕੀਤੀ। ਚਾਹ ਪੀਤੀ, ਤਾਂ ਮਾਤਾ ਨੂੰ ਚਾਹ ਛਕਣ ਲਈ ਵੀ ਪੁਕਾਰਿਆ। ਮਾਂ ਨੂੰ ਪਰਨਾਂ ਲਮਕਾ ਕੇ ਕੀਰਤਪੁਰ ਸਾਹਿਬ ਨਾਲ ਤੁਰਨ ਲਈ ਬੇਨਤੀ ਕਰ, ਅਸੀਂ ਕੀਰਤਪੁਰ ਸਾਹਿਬ ਨੂੰ ਅੱਗੇ ਚਾਲੇ ਪਾ ਦਿੱਤੇ। ਸ਼ਾਮ ਸੱਤ ਕੁ ਵਜੇ ਅਸੀਂ ਕੀਰਤਪੁਰ ਸਾਹਿਬ ਪਹੁੰਚ ਗਏ। ਹੋਲੇ ਮਹੱਲੇ ਕਰਕੇ ਕਾਫ਼ੀ ਇਕੱਠ ਸੀ। ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ, ਦੇਗ ਕਰਵਾਈ। ਕੀਰਤਪੁਰ ਸਾਹਿਬ ਆਉਣ ਦਾ ਮੇਰਾ ਪਹਿਲਾ ਮੌਕਾ ਸੀ। ਮੱਥਾ ਟੇਕਣ ਅਤੇ ਗੁਰਬਾਣੀ ਸਰਵਣ ਕਰਨ ਤੋਂ ਬਾਅਦ ਜਾ ਕੇ ਕਮਰੇ ਬਾਰੇ ਪਤਾ ਕੀਤਾ। ਕਮਰਾ ਕੋਈ ਖਾਲੀ ਨਹੀਂ ਸੀ। ਚਾਚਾ ਜੀ ਆਖਣ ਲੱਗੇ, "ਪਹਿਲਾਂ ਆਪਾਂ ਲੰਗਰ ਛਕ ਲਈਏ। ਫਿਰ ਕੋਈ ਪੈਣ-ਸੌਣ ਦਾ ਪ੍ਰਬੰਧ ਸੋਚਾਂਗੇ।" ਦੁਨੀਆਂ ਬੇਥਾਹ ਸੀ। ਅਸੀਂ ਲੰਗਰ ਛਕਣ ਲਈ ਲੰਗਰ ਹਾਲ ਵਿਚ ਵੜ ਗਏ। ਜਦ ਲੰਗਰ ਛਕ ਕੇ ਬਾਹਰ ਨਿਕਲੇ ਤਾਂ ਜਗਸੀਰ ਸੀਰੇ ਦੀ ਨਵੀਂ ਜੁੱਤੀ ਗਾਇਬ ਸੀ। ਮੈਂ ਬੜਾ ਹੈਰਾਨ ਹੋਇਆ ਕਿ ਇਸ ਐਡੇ ਵੱਡੇ ਤੀਰਥ ਅਸਥਾਨ 'ਤੇ ਵੀ ਚੋਰੀ ਹੋ ਸਕਦੀ ਸੀ? ਖ਼ੈਰ, ਮੇਰੇ ਤਾਂ ਚੱਪਲਾਂ ਪਾਈਆਂ ਹੋਈਆਂ ਸਨ, ਉਹਨਾਂ ਨੂੰ ਕਿਸੇ ਨੇ ਚੋਰੀ ਕੀ ਕਰਨਾ ਸੀ? ਸਾਰਿਆਂ ਨੇ ਫ਼ੈਸਲਾ ਕੀਤਾ ਕਿ ਜਿੰਨ੍ਹਾਂ ਦੇ ਜੁੱਤੀਆਂ ਪਾਈਆਂ ਹੋਈਆਂ ਹਨ, ਉਹ ਗੱਡੀ ਵਿਚ ਹੀ ਲਾਹ ਕੇ ਆਉਣਗੇ।
ਸੌ ਰੁਪਏ ਦੀ ਪਰਚੀ ਕਟਵਾ ਕੇ ਅਸੀਂ ਰਜਾਈਆਂ ਅਤੇ ਗਦੈਲੇ ਲਏ ਅਤੇ ਵਰਾਂਡੇ ਵਿਚ ਆ ਡੇਰੇ ਲਾਏ। ਜਿੰਨ੍ਹਾਂ ਨੂੰ ਕਮਰਾ ਨਹੀਂ ਮਿਲਿਆ ਸੀ, ਉਹ ਸਾਰੀ ਦੁਨੀਆਂ ਵਰਾਂਡੇ ਵਿਚ ਹੀ ਗਦੈਲੇ ਵਿਛਾਈ ਪਈ ਸੀ। ਮਾੜੀ-ਮਾੜੀ ਠੰਢ ਸੀ। ਰਾਤ ਨੂੰ ਮਾਂ ਦੇ ਫੁੱਲ ਛਾਤੀ 'ਤੇ ਰੱਖੀ ਪਏ ਨੂੰ ਮੈਨੂੰ ਇਕ ਰੇਡੀਓ ਤੋਂ ਸੁਣਿਆਂ ਪੁਰਾਣਾ ਗੀਤ ਵਾਰ-ਵਾਰ ਯਾਦ ਆ ਰਿਹਾ ਸੀ, "ਆਪ ਪਵੇਂ ਗਿੱਲੇ-ਸੁੱਕੇ ਪਾਉਣ ਵਾਲੀਏ-ਹਾਏ ਨੀ ਮਾਤਾ ਦੁੱਧੀਆਂ ਚੁੰਘਾਉਣ ਵਾਲੀਏ…।" ਰਾਤ ਦੇ ਬਾਰ੍ਹਾਂ ਵੱਜ ਗਏ ਸਨ। ਸਵੇਰੇ ਅੰਮ੍ਰਿਤ ਵੇਲੇ ਦੋ ਕੁ ਵਜੇ ਇਕ ਸੱਤਰ ਕੁ ਸਾਲਾ ਬਜ਼ੁਰਗ ਦੇ ਵਿਰਲਾਪ ਨਾਲ ਸਾਡੀ ਅੱਖ ਖੁੱਲ੍ਹੀ।
-"ਉਏ ਸਿੱਖੋ! ਉਏ ਐਡੇ ਤੀਰਥ ਅਸਥਾਨ 'ਤੇ ਆ ਕੇ ਮੈਂ ਲੁੱਟਿਆ ਗਿਆ ਓਏ! ਹੇ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਵੀ ਐਡੇ ਐਡੇ ਚੋਰ? ਉਏ ਸਿੱਖੋ! ਚੋਰਾਂ ਤੋਂ ਸਾਵਧਾਨ ਓਏ! ਓਏ ਮੈਂ ਲੁੱਟਿਆ ਗਿਆ…!" ਪੰਦਰਾਂ ਨੰਬਰ ਕਮਰੇ ਵਿਚੋਂ ਉਸ ਦਾ ਸਮਾਨ ਉਦੋਂ ਚੋਰੀ ਹੋ ਗਿਆ, ਜਦੋਂ ਉਹ ਸਿਰਫ਼ ਦੋ-ਚਾਰ ਮਿੰਟ ਲਈ ਪਿਸ਼ਾਬ ਕਰਨ ਗਿਆ ਸੀ। ਪੰਜਾਂ ਮਿੰਟਾਂ ਵਿਚ ਹੀ ਕੋਈ ਉਸ ਦੇ ਸਾਰੇ ਸਮਾਨ ਦਾ ਹੀ ਹੂੰਝਾ ਮਾਰ ਗਿਆ ਸੀ। ਸਭ ਤੋਂ ਹਿਰਦੇਵੇਧਕ ਗੱਲ ਇਹ ਸੀ ਕਿ ਉਹ ਆਪਣੇ ਕਿਸੇ ਨਜ਼ਦੀਕੀ ਦੇ ਫ਼ੁੱਲ ਤਾਰਨ ਆਇਆ ਸੀ, ਸਮਾਨ ਦੇ ਨਾਲ ਦੁਸ਼ਟ ਚੋਰ ਉਸ ਪ੍ਰਾਣੀ ਦੇ ਫੁੱਲ ਵੀ ਨਾਲ ਹੀ ਚੋਰੀ ਕਰ ਕੇ ਲੈ ਗਏ ਸਨ! ਕੁਝ ਸਮੇਂ ਬਾਅਦ ਉਹ ਬਜ਼ੁਰਗ ਅਸੀਂ ਸੇਵਾਦਾਰਾਂ ਨਾਲ ਕਰੜੇ ਬਚਨ ਬਿਲਾਸ ਕਰਦਾ ਸੁਣਿਆਂ, "ਉਏ ਤੁਸੀਂ ਕਾਹਦੇ ਵਾਸਤੇ ਐਥੇ ਫਿਰਦੇ ਓਂ? ਥੋਡੀ ਹਾਜਰੀ 'ਚ ਐਡੀਆਂ ਐਡੀਆਂ ਚੋਰੀਆਂ ਹੋਈ ਜਾਂਦੀਐਂ…!" ਉਹ ਬਜ਼ੁਰਗ ਇਸ ਚੋਰੀ ਕਾਰਨ ਕਮਲ਼ਾ ਹੋਇਆ ਫਿਰਦਾ ਸੀ। ਕਮਲ਼ਾ ਹੋਣਾ ਹੀ ਸੀ, ਜੋ ਫ਼ੁੱਲ ਉਹ ਤਾਰਨ ਆਇਆ ਸੀ, ਉਹ ਤਾਂ ਕੋਈ ਲੈ ਗਿਆ ਸੀ। ਘਰੇ ਜਾ ਕੇ ਤਾਂ ਜਿਹੜਾ ਜਵਾਬ ਉਸ ਨੇ ਦੇਣਾ ਸੀ, ਉਹ ਤਾਂ ਵੱਖਰੀ ਗੱਲ ਸੀ। ਪਰ ਬੰਦੇ ਦੀ ਆਤਮਾ ਹੀ ਵਿਲਕ ਉਠਦੀ ਹੈ, ਜਿੱਥੋਂ ਫੁੱਲ ਹੀ ਚੋਰੀ ਹੋ ਗਏ!
ਸਵੇਰੇ ਤਿੰਨ ਵੱਜ ਕੇ ਪੰਜਾਹ ਮਿੰਟ 'ਤੇ ਅਸੀਂ, "ਮਾਂ ਆਪਣਾ ਐਨਾਂ ਕੁ ਈ ਨਾਤਾ ਸੀ।" ਆਖ ਕੇ ਫ਼ੁੱਲ ਤਾਰ ਦਿੱਤੇ। ਮੁੜ ਕੇ ਸਰੋਵਰ 'ਤੇ ਪੰਜ ਇਸ਼ਨਾਨਾ ਕੀਤਾ। ਰਜਿ਼ਸਟਰ ਵਿਚ ਮਾਂ ਦਾ ਸਾਰਾ ਵੇਰਵਾ ਦਰਜ਼ ਕਰਵਾਇਆ ਅਤੇ ਮੈਂ ਰਜਿ਼ਸਟਰ 'ਤੇ ਦਸਤਖ਼ਤ ਕਰ ਦਿੱਤੇ। ਦੇਗ਼ ਕਰਵਾ ਕੇ ਅਸੀਂ ਪੌਣੇ ਪੰਜ ਵਜੇ ਅਰਦਾਸ ਵਿਚ ਸ਼ਾਮਲ ਹੋ ਗਏ। ਜਦ ਅਰਦਾਸ ਵਿਚ ਸ਼ਾਮਲ ਹੋ ਕੇ, ਦੇਗ ਲੈ ਕੇ ਅਸੀਂ ਲੰਗਰ ਹਾਲ ਵਾਲੇ ਪਾਸੇ ਦੀਆਂ ਪੌੜੀਆਂ ਉਤਰੇ ਤਾਂ ਚਾਚੇ ਮੋਹਣ ਦੀਆਂ ਚੱਪਲਾਂ ਚੁੱਕੀਆਂ ਗਈਆਂ ਸਨ। ਸਿਰਫ਼ ਮੈਂ ਹੀ ਰਹਿ ਗਿਆ ਸੀ, ਜਿਸ ਦੀਆਂ ਚੱਪਲਾਂ ਕਿਸੇ ਨੇ ਨਹੀਂ ਚੁੱਕੀਆਂ। ਐਨੀ ਚੋਰੀ ਮੈਂ ਪਹਿਲੀ ਵਾਰ ਕਿਸੇ ਧਾਰਮਿਕ ਸਥਾਨ 'ਤੇ ਦੇਖੀ ਸੀ। ਬਾਹਰ ਆ ਕੇ ਅਸੀਂ ਬਰਤਨ ਅਤੇ ਫ਼ੋਟੋ ਖ਼ਰੀਦੇ। ਇੱਕ ਬਿਰਧ ਮਾਈ ਲੱਭ ਕੇ ਰੋਟੀ ਖੁਆਈ, ਵਸਤਰ ਭੇਂਟ ਕੀਤੇ ਅਤੇ ਭੇਟਾ ਦਿੱਤੀ।
ਸਾਰੀਆਂ ਰੀਤਾਂ-ਰਵਾਇਤਾਂ ਸੰਪੂਰਨ ਕਰਕੇ ਅਸੀਂ ਪੀਰ ਬੁੱਢਣ ਸ਼ਾਹ ਦੀ ਜਗਾਹ 'ਤੇ ਜਾ ਸਿਜ਼ਦਾ ਕੀਤਾ ਅਤੇ ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਦੇ ਦਰਸ਼ਣ ਕੀਤੇ ਅਤੇ ਦੇਗ ਕਰਵਾਈ। ਕਰੀਬ ਸੱਤ ਵਜੇ ਦੇ ਕਰੀਬ ਵਾਪਿਸ ਤੁਰ ਪਏ। ਵਾਪਿਸੀ 'ਤੇ ਮਾਛੀਵਾੜੇ ਦੇ ਜੰਗਲ, ਸਰਸਾ ਨਦੀ, ਪ੍ਰੀਵਾਰ ਵਿਛੋੜਾ ਨੂੰ ਨਮਸਕਾਰ ਕੀਤੀ। ਮੁੜਦੇ ਸਮੇਂ ਵੀ ਥਾਂ-ਥਾਂ 'ਤੇ ਲੰਗਰ ਲੱਗੇ ਹੋਏ ਸਨ। ਮੁੜਦੇ ਵਕਤ ਅਸੀਂ ਪ੍ਰੀਵਾਰ ਵਿਛੋੜਾ ਤੋਂ ਨਹਿਰ ਦੀ ਪਟੜੀ-ਪਟੜੀ ਲੁਧਿਆਣੇ ਨੂੰ ਆਏ। ਗੜੀ ਪਿੰਡ ਨੇੜੇ ਆ ਕੇ ਚਾਹ ਦਾ ਲੰਗਰ ਛਕਿਆ।
22 ਮਾਰਚ ਦਿਨ ਬੁੱਧਵਾਰ ਨੂੰ ਮਾਤਾ ਦਾ ਭੋਗ ਸੀ। ਬੜਾ ਇਕੱਠ ਸੀ। ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਤੋਂ ਲੈ ਕੇ ਲੇਖਕ, ਪੱਤਰਕਾਰ, ਕਲਾਕਾਰ ਅਤੇ ਪਬਲਿਸ਼ਰ ਮਿੱਤਰ ਵੀ ਆਏ ਹੋਏ ਸਨ। ਸ੍ਰ: ਸਿਮਰਨਜੀਤ ਸਿੰਘ ਮਾਨ ਦਾ ਉਸ ਦਿਨ ਸਮਰਾਲੇ ਇਲਾਕੇ ਦਾ ਦੌਰਾ ਸੀ ਅਤੇ ਬਾਈ ਬਲਵੰਤ ਸਿੰਘ ਰਾਮੂਵਾਲੀਆ ਦਾ ਅਜਨਾਲੇ ਦੇ ਚੌਦਾਂ ਪਿੰਡਾਂ ਦਾ। ਇਹਨਾਂ ਦੋਨਾਂ ਆਗੂਆਂ ਦੇ ਫ਼ੋਨ ਮੈਨੂੰ ਸਵੇਰੇ ਹੀ ਆ ਗਏ ਸਨ। ਪਿੰਡ ਦੇ ਗੁਰਦੁਆਰੇ ਵਿਖੇ ਸਮਾਗਮ ਸੀ। ਪ੍ਰਸਿੱਧ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਪ੍ਰਤੀਨਿਧ ਨੇ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਂ ਘੱਟ ਹੋਣ ਕਰਕੇ ਹੋਰ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾ ਸਕਿਆ। ਮੈਂ ਤਾਂ ਖਾਸ ਕਿਸੇ ਨੂੰ ਫ਼ੋਨ ਨਹੀਂ ਕੀਤਾ ਸੀ। ਪਰ ਅਖਬਾਰਾਂ ਨੇ ਹੀ ਐਨੀਆਂ ਧੂੰਆਂਧਾਰ ਖ਼ਬਰਾਂ ਛਾਪ ਦਿੱਤੀਆਂ ਸਨ ਕਿ ਸਾਰੇ ਪੰਜਾਬ ਵਿਚ ਹੀ ਪਤਾ ਚੱਲ ਗਿਆ ਸੀ ਕਿ ਜੱਗੀ ਕੁੱਸਾ ਦੇ ਮਾਤਾ ਚੜ੍ਹਾਈ ਕਰ ਗਏ ਸਨ। ਅਖੀਰ ਵਿਚ ਗਾਇਕ ਗੁਰਦੀਪ ਕੁੱਸਾ ਨੇ ਆਏ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਮਾਪਤੀ ਹੋਈ। ਤਿੰਨ ਅਪ੍ਰੈਲ ਨੂੰ ਵਿਛੜੀ ਮਾਂ ਦੀ ਮਿੱਠੀ ਯਾਦ ਨੂੰ ਸੀਨੇ ਵਿਚ ਸਾਂਭੀ ਮੈਂ ਵਾਪਿਸ ਲੰਡਨ ਦੀ ਫ਼ਲਾਈਟ ਲੈ ਲਈ। ਜਿੱਥੇ ਪਿਆਰੀ ਮਾਂ ਵਿਛੜੀ, ਉਥੇ ਕਈ ਪਿਆਰੇ ਨਵੇਂ ਸੱਜਣ ਵੀ ਝੋਲੀ ਵਿਚ ਪਏ। ਆਖਰ ਵਿਚ ਇੱਕੋ ਗੱਲ ਆਖਾਂਗਾ ਕਿ ਜਾਣਾ ਤਾਂ ਸਮੇਂ-ਸਮੇਂ ਅਨੁਸਾਰ ਸਭ ਨੇ ਹੈ। ਪਰ ਹਾਏ ਰੱਬਾ! ਕਿਸੇ ਦੀ ਮਾਂ ਨਾ ਮਰੇ…!! ਇਹ ਹੀ ਦੁਖੀ ਪੁੱਤਰ ਦੇ ਦਿਲ ਦੀ ਹੂਕ ਹੈ!!!
ਸਮਾਪਤ

ਹੋਰ ਪੜੋ...
ਵੰਨਗੀ :
ਕਿਸ਼ਤ 6
ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 5)
ਦਿਨ ਦੇ ਗਿਆਰ੍ਹਾਂ ਕੁ ਵਜੇ ਡਾਕਟਰ ਸ਼ਾਮ ਸੁੰਦਰ ਦੇ ਸਹਾਇਕ ਡਾਕਟਰ ਲਖਵਿੰਦਰ ਸਿੰਘ ਫ਼ਤਹਿਗੜ੍ਹ-ਕੋਰੋਟਾਣਾ ਦਾ ਬੱਧਨੀ ਕਲਾਂ ਤੋਂ ਫ਼ੋਨ ਆਇਆ। ਲਖਵਿੰਦਰ ਬੜਾ ਹੀ ਸਾਊ ਡਾਕਟਰ ਹੈ। ਉਹ ਮਾਂ ਦੇ ਹਾਲ ਬਾਰੇ ਪੁੱਛ ਰਿਹਾ ਸੀ।
-"ਹਾਲ ਚਾਲ ਤਾਂ ਬਾਈ ਜੀ ਓਹੋ ਜਿਆ ਈ ਐ-ਜਿਹੋ ਜਿਆ ਤੁਸੀਂ ਦੇਖਿਆ ਸੀ।" ਮੈਂ ਆਖਿਆ।
-"ਮੈਂ ਮਾਛੀਕਿਆਂ ਨੂੰ ਜਾ ਰਿਹਾ ਸੀ-ਜੇ ਕਹੋਂ ਤਾਂ ਆ ਕੇ ਮਾਂ ਨੂੰ ਦੇਖ ਜਾਵਾਂ?" ਉਸ ਨੇ ਪੁੱਛਿਆ।
-"ਜੀ ਸਦਕੇ ਆਓ ਡਾਕਟਰ ਸਾਹਿਬ-ਤੁਹਾਡਾ ਆਪਣਾ ਘਰ ਐ।"
ਖ਼ੈਰ, ਅੱਧੇ ਕੁ ਘੰਟੇ ਬਾਅਦ ਡਾਕਟਰ ਲਖਵਿੰਦਰ ਸਿੰਘ ਪਹੁੰਚ ਗਿਆ। ਮਾਂ ਦੀ ਹਾਲਤ ਬਾਰੇ ਗੱਲਾਂ-ਬਾਤਾਂ ਹੋਈਆਂ। ਮੈਂ ਉਸ ਨੂੰ ਬੇਨਤੀ ਭਰੇ ਲਹਿਜ਼ੇ ਵਿਚ ਆਖਿਆ, "ਡਾਕਟਰ ਸਾਹਿਬ, ਮਾਂ ਦੀ ਹਾਲਤ ਤਾਂ ਥੋਨੂੰ ਵੀ ਦਿਸੀ ਜਾਂਦੀ ਐ ਤੇ ਮੈਨੂੰ ਵੀ ਦਿਸੀ ਜਾਂਦੀ ਐ-ਕਿਰਪਾ ਕਰੇ ਜਾਇਜਾ ਲੈਣ ਤੋਂ ਬਾਅਦ-ਜਿਹੜੀ ਗੱਲ ਹੋਵੇ ਮੈਨੂੰ 'ਕੱਲੇ ਨੂੰ ਦੱਸਿਓ-ਬੁੜ੍ਹੀਆਂ ਨੂੰ ਬਹੁਤਾ ਪਤਾ ਨਾ ਲੱਗੇ-ਵਾਧੂ ਗਿੱਲਾ ਜਿਆ ਪੀਹਣ ਪਾ ਲੈਂਦੀਐਂ।" ਡਾਕਟਰ ਨੇ ਟਾਰਚ ਮੰਗਵਾ ਕੇ ਮਾਤਾ ਦੀਆਂ ਅੱਖਾਂ ਦਾ ਜਾਇਜਾ ਲਿਆ, ਨਬਜ਼ ਦੇਖੀ ਅਤੇ ਸਿਰ ਫੇਰ ਗਿਆ। ਅਸੀਂ ਮੁੜ ਬਾਹਰ ਵਾਲੇ ਕਮਰੇ ਵਿਚ ਆ ਗਏ।
-"ਕਿਵੇਂ ਲੱਗਦੈ ਡਾਕਟਰ ਸਾਹਿਬ?" ਮੈਂ ਡਰਦੇ-ਡਰਦੇ ਜਿਹੇ ਪੁੱਛਿਆ।
-"ਕੁੱਸਾ ਸਾਹਿਬ, ਗੱਲ ਐਨੀ ਐਂ-।" ਉਸ ਨੇ ਚਾਹ ਪੀਂਦਿਆਂ ਕਿਹਾ।
-"……।"
-"ਮਾਤਾ ਕੱਲ੍ਹ ਦੇ ਬਾਰ੍ਹਾਂ ਵਜਾਉਂਦੀ ਨ੍ਹੀ।" ਡਾਕਟਰ ਦੇ ਨਾਲ ਮੈਂ ਵੀ ਖ਼ਾਮੋਸ਼ੀ ਧਾਰ ਗਿਆ।
ਸਾਰੀ ਰਾਤ ਲੰਘ ਗਈ। ਸਵੇਰ ਦੀ ਹੀ ਮੇਰੇ ਮਨ ਨੂੰ ਕੋਈ ਅੱਚਵੀ ਜਿਹੀ ਲੱਗੀ ਹੋਈ ਸੀ। ਮੈਂ ਵਿਹੜੇ ਵਿਚ ਬੜਾ ਹੀ ਬੇਚੈਨ ਫਿਰ ਰਿਹਾ ਸੀ। ਸਵੇਰੇ ਸਵਾ ਸੱਤ ਕੁ ਵਜੇ ਮਾਤਾ ਦੀ ਹਾਲਤ ਖਰਾਬ ਹੋ ਗਈ। ਸਾਹ ਰੁਕ-ਰੁਕ ਕੇ ਜਿਹੇ ਆਉਣਾ ਸ਼ੁਰੂ ਹੋ ਗਿਆ। ਮੈਂ ਮਾਂ ਦੇ ਸਿਰ ਹੇਠ ਆਪਣਾ ਸੱਜਾ ਗੋਡਾ ਦੇ ਕੇ ਬੈਠ ਗਿਆ ਅਤੇ ਆਪਣੀ ਘਰਾਂ 'ਚੋਂ ਲੱਗਦੀ ਭਤੀਜੀ ਗਗਨ ਨੂੰ ਪਾਠ ਕਰਨ ਲਈ ਕਿਹਾ। ਗਗਨ ਨੇ ਮਾਂ ਦੇ ਸਿਰਹਾਣੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਮਾਂ ਦੇ ਮੂੰਹ ਵਿਚ ਗੰਗਾ ਜਲ ਅਤੇ ਹਜੂਰ ਸਾਹਿਬ ਤੋਂ ਲਿਆਂਦਾ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਿਰਫ਼ ਇਕ-ਇਕ ਤੁਪਕਾ ਹੀ ਅੰਦਰ ਜਾਂਦਾ ਸੀ। ਭੈਣਾਂ ਅਤੇ ਪਿੰਡ ਦੀਆਂ ਹੋਰ ਔਰਤਾਂ ਮੰਜੇ ਦੁਆਲੇ ਘੇਰਾ ਘੱਤੀ ਖੜ੍ਹੀਆਂ ਸਨ। ਬੰਦੇ ਬਾਹਰ ਵਰਾਂਡੇ ਤੋਂ ਬਾਹਰ ਸਨ। ਸਭ ਨੇ ਰੱਬ ਦੀ ਰਜ਼ਾ ਵਿਚ ਹੱਥ ਜੋੜੇ ਹੋਏ ਸਨ। ਪਾਠ ਸੰਪੂਰਨ ਹੋਇਆ, ਜਲ ਦਾ ਤੀਜਾ ਤੁਪਕਾ ਅੰਦਰ ਲੰਘ ਗਿਆ, ਮਾਂ ਨੇ ਮੈਨੂੰ ਇਕ ਵਾਰ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਅੱਖਾਂ ਫਿਰ ਬੰਦ ਹੋ ਗਈਆਂ……।
ਮੈਂ ਜਲ ਵਾਲੀ ਕੌਲੀ ਅਤੇ ਚਮਚਾ ਇਕ ਪਾਸੇ ਮੇਜ਼ 'ਤੇ ਰੱਖ ਦਿੱਤੇ ਅਤੇ ਖੜ੍ਹੀਆਂ ਬੁੜ੍ਹੀਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰ ਦਿੱਤਾ। ਭਰੇ ਗਲ ਕਾਰਨ ਮੈਥੋਂ ਬੋਲਿਆ ਨਹੀਂ ਜਾ ਰਿਹਾ ਸੀ। ਮੇਰੇ ਚੁੱਪ ਹੰਝੂ 'ਤਰਿੱਪ-ਤਰਿੱਪ' ਮਾਂ ਦੇ ਮੱਥੇ 'ਤੇ ਡੁੱਲ੍ਹਣ ਲੱਗੇ ਤਾਂ ਮੈਂ ਮਾਂ ਦੇ ਮੂੰਹ 'ਤੇ ਕੱਪੜਾ ਦੇ ਦਿੱਤਾ ਅਤੇ ਕਾਫ਼ੀ ਦੇਰ ਉਸੀ ਹਾਲਤ ਵਿਚ ਮਾਂ ਦੇ ਸਿਰ ਹੇਠ ਗੋਡਾ ਦੇ ਕੇ ਹੀ ਬੈਠਾ ਰਿਹਾ। ਬੋਲਣ ਦੀ ਮੇਰੇ ਵਿਚ ਸਮਰੱਥਾ ਨਹੀਂ ਸੀ। ਹੰਝੂ ਮੇਰੇ ਨਿਰੰਤਰ ਵਗੀ ਜਾ ਰਹੇ ਸਨ। ਪਰ ਮਾਂ ਅਡੋਲ, ਅਹਿਲ ਪਈ ਸੀ। ਪੁੱਤ ਦੇ ਮਾੜੀ ਜਿਹੀ ਸੱਟ ਵੱਜਣ 'ਤੇ ਸਿਰਤੋੜ ਭੱਜੀ ਆਉਣ ਵਾਲੀ ਮਾਂ ਇਕਲੌਤੇ ਪੁੱਤ ਤੋਂ ਬੇਮੁੱਖ ਹੋਈ ਪਈ ਸੀ। ਮੇਰੇ ਦਿਲ ਵਿਚ ਪਤਾ ਨਹੀਂ ਕੀ ਉਤਰਾਅ-ਚੜ੍ਹਾਅ ਆ ਰਹੇ ਸਨ।
ਜਿੱਦੇਂ ਦੀ ਮਾਂ ਹਸਪਤਾਲ ਤੋਂ ਘਰ ਲੈ ਕੇ ਆਂਦੀ ਸੀ, ਮੇਰਾ ਘਰ ਵਿਚ ਇਹ ਐਲਾਨ ਸੀ ਕਿ ਭਾਣਾ ਵਰਤਣ 'ਤੇ ਮੇਰੀ ਮਾਂ ਨੂੰ ਕੋਈ ਰੋਵੇ ਨਾ, ਕੋਈ ਕੀਰਨਾਂ ਨਾ ਪਾਵੇ ਅਤੇ ਕੋਈ ਪਿੱਟ ਸਿਆਪਾ ਨਾ ਕਰੇ। ਖ਼ੈਰ ਕੁੜੀਆਂ ਨੇ ਵੀ ਮਨ ਨੂੰ ਪੂਰਾ ਜਾਬਤਾ ਮਾਰ ਕੇ ਰੱਖਿਆ ਹੋਇਆ ਸੀ। ਉਹ ਮੰਜੇ ਦੁਆਲੇ ਬੈਠੀਆਂ ਮਾਂ ਨੂੰ ਮੇਰੇ ਵਾਂਗ ਹੀ ਚੁੱਪ ਚਾਪ ਰੋਈ ਜਾ ਰਹੀਆਂ ਸਨ। ਇੱਥੇ ਕੋਈ ਵੱਸ ਵੀ ਨਹੀਂ ਸੀ। ਵਿਛੜੀ ਮਾਂ ਦਾ ਮੋਹ ਆਉਣਾ ਕੁਦਰਤੀ ਗੱਲ ਸੀ। ਵੈਰਾਗ ਵਿਚ ਰੋਣ ਆਉਣਾ ਵੀ ਲਾਜ਼ਮੀ ਸੀ। ਮਾਂ ਦੀ ਦੇਹ ਵਾਲਾ ਮੰਜਾ ਅਸੀਂ ਵਰਾਂਡੇ ਦੇ ਇਕ ਪਾਸੇ ਕਰ ਦਿੱਤਾ, ਤਾਂ ਕਿ ਬੀਬੀਆਂ ਨੂੰ ਬੈਠਣ ਵਾਸਤੇ ਜਗ੍ਹਾ ਬਣ ਜਾਵੇ। ਬੰਦੇ ਸਾਰੇ ਬਾਹਰ ਵਰਾਂਡੇ ਵਿਚ ਬੈਠੇ ਸਨ। ਰਿਸ਼ਤੇਦਾਰਾਂ-ਮਿੱਤਰਾਂ ਨੂੰ ਫ਼ੋਨ ਕਰ ਦਿੱਤੇ। ਦੋ ਵਜੇ ਸਸਕਾਰ ਦਾ ਸਮਾਂ ਦਿੱਤਾ ਗਿਆ।
ਬੁੜ੍ਹੀਆਂ ਵਰਾਂਡੇ ਵਿਚ ਉਨਾਂ ਚਿਰ ਚੁੱਪ ਚਾਪ ਸ਼ਾਂਤਮਈ, ਮਾਈ ਦੀ ਮ੍ਰਿਤਕ ਦੇਹ ਦੁਆਲੇ ਬੈਠੀਆਂ ਰਹੀਆਂ, ਜਿੰਨਾਂ ਚਿਰ ਇਕ ਚੰਗੀ ਭਲੀ ਤੁਰੀ ਆਉਂਦੀ ਪਿੰਡ ਦੀ ਬਿਰਧ ਮਾਈ ਨੇ ਵਿਹੜੇ ਵਿਚ ਆ ਕੇ ਹੇਕ ਨਹੀਂ ਲਾ ਦਿੱਤੀ, "ਨ੍ਹੀ ਤੂੰ ਤਾਂ ਛੱਡ ਕੇ ਤੁਰਗੀ ਭੈਣੇਂ…!" ਬੱਸ, ਉਸ ਦੇ ਉਚੀ ਹੇਕ ਲਾਉਣ ਦੀ ਦੇਰ ਸੀ ਕਿ ਸਾਰੀਆਂ ਬੁੜ੍ਹੀਆਂ ਨੂੰ ਇਕ ਤਰ੍ਹਾਂ ਨਾਲ ਹਲ਼ਕ ਛੁੱਟ ਪਿਆ। ਸਾਰੀਆਂ ਨੇ ਗਧੇ ਨੂੰ ਹੀਂਗਣਾਂ ਛੁੱਟਣ ਵਾਂਗ ਵੱਖੋ-ਵੱਖਰੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ, …ਤੂੰ ਅਣਖੀ ਭਰਾਵਾਂ ਦੀਏ ਭੈਣੇ…, ਨ੍ਹੀ ਮੈਨੂੰ ਰੱਖਣ ਵਾਲੀਏ ਅੰਮੜੀਏ…!
ਮੇਰਾ ਦਿਲ ਕਾਹਲਾ ਪੈਣ ਲੱਗ ਪਿਆ ਕਿ ਜਿਹੜੀ ਗੱਲ ਤੋਂ ਮੈਂ ਰੋਕਿਆ ਸੀ, ਇਹ ਤਾਂ ਉਹੀ ਹੋਣ ਲੱਗ ਪਈ। ਉਹਨਾਂ ਨੂੰ ਤਾਂ ਸ਼ਾਇਦ ਇਹ ਸੀ ਕਿ ਜਦੋਂ ਇਕ ਨੇ ਰਾਗ ਅਲਾਪ ਦਿੱਤਾ, ਅਸੀਂ ਕਾਹਤੋਂ ਪਿੱਛੇ ਰਹੀਏ? ਸਾਡੀ ਤਾਂ ਹੇਠੀ ਹੋ ਜਾਵੇਗੀ! ਬੁੜ੍ਹੀਆਂ 'ਚ ਜਾ ਕੇ ਉਹਨਾਂ ਨੂੰ ਰੋਕੇ ਕਿਹੜਾ? ਮਕਾਣ ਆਈਆਂ ਬੁੜ੍ਹੀਆਂ ਭਰਿੰਡਾਂ ਨਾਲੋਂ ਭੈੜ੍ਹੀਆਂ ਹੁੰਦੀਐਂ। ਮੈਨੂੰ ਇਕ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਜਦ ਸਾਡਾ ਮਨ ਕਿਸੇ ਦੇ ਵੈਰਾਗ ਵਿਚ ਭਰਦਾ ਹੈ ਤਾਂ ਗਲ਼ ਰੁਕ ਜਾਂਦਾ ਹੈ, ਸਾਥੋਂ ਗੱਲ ਨਹੀਂ ਹੁੰਦੀ। ਪਰ ਬੁੜ੍ਹੀਆਂ ਰੋ ਕੇ ਵੈਣ ਕਿਵੇਂ ਪਾ ਲੈਂਦੀਆਂ ਹਨ? ਖ਼ੈਰ, ਮੈਂ ਗਾਇਕ ਗੁਰਦੀਪ ਨੂੰ ਆਖਿਆ ਕਿ ਬੁੜ੍ਹੀਆਂ ਨੂੰ ਆਖੇ ਕਿ ਮਾਈ ਨੂੰ ਜਲਦੀ ਇਸ਼ਨਾਨ ਕਰਵਾਉਣ, ਤਾਂ ਕਿ ਸਸਕਾਰ ਕੀਤਾ ਜਾ ਸਕੇ। ਜਿਹੜੇ ਰਿਸ਼ਤੇਦਾਰ ਅਜੇ ਨਹੀਂ ਪਹੁੰਚੇ, ਸਿੱਧੇ ਸ਼ਮਸ਼ਾਨਘਾਟ ਨੂੰ ਆ ਜਾਣਗੇ। ਅਸੀਂ ਸਿਰਫ਼ ਮੇਰੇ ਸਹੁਰਿਆਂ ਅਤੇ ਬਾਈ ਬਲਦੇਵ ਹੋਰਾਂ ਦੀ ਉਡੀਕ ਵਿਚ ਹੀ ਬੈਠੇ ਸਾਂ। ਬਾਕੀ ਸਾਰੇ ਰਿਸ਼ੇਤਦਾਰ ਅਤੇ ਮਿੱਤਰ ਪਹੁੰਚ ਚੁੱਕੇ ਸਨ। ਪਰ ਜਦੋਂ ਬੁੜ੍ਹੀਆਂ ਦਾ 'ਬੂ-ਕਲਾਪ' ਵਧਣ ਲੱਗਿਆ ਤਾਂ ਮੈਂ ਸਸਕਾਰ ਲਈ ਕਾਹਲੀ ਕਰਨੀ ਸ਼ੁਰੂ ਕਰ ਦਿੱਤੀ।
ਇਸ਼ਨਾਨ ਕਰਵਾ ਕੇ ਜਦੋਂ ਮਾਤਾ ਦੀ ਦੇਹ ਵਿਹੜੇ ਵਿਚ ਦਰਸ਼ਣਾਂ ਲਈ ਰੱਖੀ ਗਈ ਤਾਂ ਅਰਥੀ ਚੁੱਕਣ ਤੋਂ ਪਹਿਲਾਂ ਮੇਰੇ ਦਿਲ ਵਿਚ ਝੋਕਾ ਜਿਹਾ ਫਿਰ ਗਿਆ ਕਿ ਮੇਰੀ ਮਾਂ ਦੀ ਆਹ ਸ਼ਕਲ ਹੁਣ ਜਿ਼ਦਗੀ ਭਰ ਦੇਖਣ ਨੂੰ ਨਹੀਂ ਮਿਲੇਗੀ। ਇਹ ਜ਼ਾਹਿਰਾ ਤੌਰ 'ਤੇ ਮੈਨੂੰ ਜੱਗ ਦਿਖਾਉਣ ਵਾਲੀ ਮਾਂ ਦੇ ਅੰਤਿਮ ਦਰਸ਼ਨ ਸਨ। ਮੈਂ ਮਾਂ ਦੇ ਚਰਨਾਂ 'ਤੇ ਸਿਜ਼ਦਾ ਕੀਤਾ। ਮੈਂ, ਚਾਚੇ ਦਾ ਮੁੰਡਾ ਬਿੰਦਰ, ਚਾਚਾ ਮੋਹਣ ਅਤੇ ਬਿੰਦਾ ਕਾਨ੍ਹੀਂ ਲੱਗੇ। ਪਿੰਡ ਦੇ ਗੁਰਦੁਆਰੇ ਕੋਲ ਆ ਕੇ ਮਾਂ ਦੀ ਅਰਥੀ ਫਿਰ ਦਰਸ਼ਣਾਂ ਲਈ ਰੱਖੀ ਗਈ ਅਤੇ ਉਥੇ ਮੈਂ ਮਾਂ ਆਪਣੀ ਦੇ ਰੱਜ ਕੇ ਆਖਰੀ ਦਰਸ਼ਣ ਕੀਤੇ ਅਤੇ ਅਰਥੀ ਫਿਰ ਚੁੱਕ ਲਈ। ਹੰਝੂ ਮੇਰੇ 'ਧਰਲ਼-ਧਰਲ਼' ਵਗੀ ਜਾ ਰਹੇ ਸਨ। ਸਾਡੇ ਸ਼ਮਸ਼ਾਨਘਾਟ ਪਹੁੰਚਣ ਤੱਕ ਬਾਕੀ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ।
ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਅਰਦਾਸ ਕੀਤੀ ਅਤੇ ਅਸੀਂ ਦੁਪਿਹਰ ਦੋ ਵਜੇ ਅਰਥੀ ਨੂੰ 'ਦਾਗ਼' ਦੇ ਦਿੱਤਾ। ਰੀਤ ਅਨੁਸਾਰ ਅਰਥੀ ਨੂੰ ਦਾਗ ਪੁੱਤਰ ਨੇ ਹੀ ਦੇਣਾ ਸੀ, ਸੋ ਮੈਂ ਦਿੱਤਾ ਅਤੇ ਫਿਰ ਗੁਰਦੁਆਰਾ ਸਾਹਿਬ ਆ ਗਏ। ਗ੍ਰੰਥੀ ਸਿੰਘ ਨੇ ਪਾਠ ਕੀਤਾ ਅਤੇ ਮਾਤਾ ਦੀ ਨਮਿੱਤ ਅਕਾਲ ਪੁਰਖ਼ ਅੱਗੇ ਅਰਦਾਸ ਕੀਤੀ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਐਲਾਨ ਕੀਤਾ, "ਭਾਈ ਮਕਾਣਾਂ ਆਉਣ 'ਤੇ ਮਨਾਹੀ ਹੈ, ਅੱਜ 13 ਮਾਰਚ ਦਿਨ ਸੋਮਵਾਰ ਹੈ ਅਤੇ ਪਰਸੋਂ 15 ਮਾਰਚ ਨੂੰ ਮਾਤਾ ਗੁਰਨਾਮ ਕੌਰ ਜੀ ਦੇ ਨਮਿੱਤ ਸਹਿਜ ਪਾਠ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ 22 ਮਾਰਚ ਦਿਨ ਬੁੱਧਵਾਰ ਨੂੰ ਭੋਗ ਪਾਏ ਜਾਣਗੇ, ਸੋ ਭਾਈ ਦੁਬਾਰਾ ਫਿਰ ਬੇਨਤੀ ਹੈ ਕਿ ਮਕਾਣਾਂ ਆਉਣ 'ਤੇ ਮਨਾਹੀ ਹੈ।" ਸਾਡੇ ਪਿੰਡ ਵਿਚ ਪੰਚਾਇਤ ਵੱਲੋਂ ਮਕਾਣਾਂ ਆਉਣ ਅਤੇ ਜਾਣ 'ਤੇ ਪਾਬੰਦੀ ਲਾਈ ਹੋਈ ਹੈ, ਆਨੰਦ ਕਾਰਜ ਗੁਰਦੁਆਰੇ ਵਿਚ ਹੁੰਦੇ ਹਨ, ਕਈ ਹੋਰ ਸੁਧਾਰ ਪਿੰਡ ਵਿਚ ਹੋਏ ਅਤੇ ਕੁਝ ਬੜੀ ਜਲਦੀ ਹੋਣ ਵਾਲੇ ਹਨ, ਇਸ ਲਈ ਕੁੱਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਇਹ ਸਿਰਫ਼ ਕੁੱਸੇ ਪਿੰਡ ਦੀ ਹੀ ਨਹੀਂ, ਸਾਰੇ ਪੰਜਾਬ ਦੇ ਪਿੰਡਾਂ ਦੀ ਜ਼ਰੂਰਤ ਹੈ। ਇਹ ਵਾਧੂ ਖ਼ਰਚੇ ਬੰਦ ਹੋ ਜਾਣ ਤਾਂ ਪੰਜਾਬ ਦੇ ਲੋਕ ਸੁਰਖ਼ਰੂ ਹੋ ਜਾਣ!
15 ਮਾਰਚ ਨੂੰ ਸਵੇਰੇ ਫੁੱਲ ਚੁਗੇ ਗਏ ਅਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਖੜ੍ਹੇ ਦਰੱਖਤ ਨਾਲ ਟੰਗ ਦਿੱਤੇ। ਉਸ ਦਿਨ ਹੀ ਘਰੇ ਸਹਿਜ ਪਾਠ ਦਾ ਪ੍ਰਕਾਸ਼ ਹੋਇਆ। ਪਾਠ ਪ੍ਰਕਾਸ਼ ਕਰਨ ਤੋਂ ਬਾਅਦ ਅਸੀਂ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਤੁਰਨਾ ਸੀ। ਫੁੱਲ ਚੁਗਣ ਤੋਂ ਪਹਿਲਾਂ ਬੁੜ੍ਹੀਆਂ ਨੇ ਫਿਰ ਆਪਣਾ ਘਰਾਟ-ਰਾਗ ਸ਼ੁਰੂ ਕਰ ਲਿਆ ਸੀ, ਫੁੱਲਾਂ ਵਾਲੀ ਗੁਥਲੀ ਲਾਲ ਰੰਗ ਦੀ ਹੋਣੀ ਚਾਹੀਦੀ ਐ ਜੀ, ਕੋਈ ਆਖੇ ਨਹੀਂ ਗੁਰਨਾਮ ਕੌਰ ਬਿਰਧ ਸੀ, ਗੁਥਲੀ ਚਿੱਟੇ ਰੰਗ ਦੀ ਹੋਣੀ ਚਾਹੀਦੀ ਐ। ਮੈਂ ਦਰਜੀ ਨੂੰ ਕਿਹਾ ਜਿਹੜੇ ਮਰਜ਼ੀ ਰੰਗ ਦੀ ਹੋਵੇ, ਵੀਰ ਬਣਕੇ ਗੁਥਲੀ ਸਿਉਂ ਦੇ! ਉਸ ਨੇ ਲਾਲ ਰੰਗ ਦੀ ਗੁਥਲੀ ਸਿਉਂ ਦਿੱਤੀ।
ਸੋ ਇਕ ਕੁ ਵਜੇ ਅਸੀਂ ਗੱਡੀ ਲੈ ਕੇ ਗੁਰਦੁਆਰਾ ਸਾਹਿਬ ਦੇ ਦਰਖ਼ਤ ਤੋਂ ਫੁੱਲ ਉਤਾਰ ਲਿਆਂਦੇ ਅਤੇ ਘਰ ਦੇ ਅੱਗੇ ਲੈ ਆਏ। ਸਾਰਿਆਂ ਨੇ ਫੁੱਲਾਂ ਨੂੰ ਨਮਸਕਾਰ ਕੀਤੀ ਅਤੇ 'ਤਿਲ-ਫ਼ੁੱਲ' ਭੇਂਟ ਕੀਤਾ। ਵੱਡੀ ਭੈਣ ਨੇ ਮੈਨੂੰ ਨਸੀਹਤਾਂ ਦਿੱਤੀਆਂ, "ਵੀਰੇ, ਜਿੱਥੇ ਵੀ ਖੜ੍ਹਨੈਂ-ਕਹਿਣੈਂ, ਮਾਂ ਕਿਰਾਇਆ ਮੈਂ ਦੇ ਦਿੱਤੈ-ਆ ਕੀਰਤਪੁਰ ਸਾਹਿਬ ਚੱਲੀਏ-ਜਿੱਥੇ ਰੋਟੀ ਖਾਵੋਂ ਜਾਂ ਚਾਹ ਪੀਵੋਂ-ਉਥੇ ਮਾਂ ਦਾ ਗਿਲਾਸ ਜਾਂ ਥਾਲੀ ਨਾਲ ਰਖਵਾਉਣੀ ਐਂ-ਕਹਿਣੈਂ ਮਾਂ ਆ ਰੋਟੀ ਖਾ ਲੈ ਜਾਂ ਮਾਂ ਆ ਚਾਹ ਪੀ ਲੈ…।" ਨਾਲ ਮੈਨੂੰ ਇਕ ਪਰਨਾਂ ਫੜਾ ਦਿੱਤਾ ਕਿ ਜਿੱਥੇ ਉਤਰੋਂ, ਉਥੋਂ ਫਿਰ ਅੱਗੇ ਚੜ੍ਹਨ ਲਈ ਲੜ ਲਮਕਾ ਕੇ ਇਹੀ ਆਖਣੈਂ, "ਆ ਮਾਂ ਕੀਰਤਪੁਰ ਸਾਹਿਬ ਚੱਲੀਏ!" ਭੈਣਾਂ ਨੇ ਮੈਨੂੰ ਇਹ ਹਦਾਇਤ ਵੀ ਕੀਤੀ ਕਿ ਇਹ ਜਿਹੜਾ ਸੂਟ ਨਾਲ ਦਿੱਤਾ ਹੈ, ਉਹ ਉਥੇ ਕਿਸੇ ਬੁੱਢੀ ਮਾਈ ਨੂੰ ਹੀ ਦੇਣਾ ਹੈ, ਜਿਹੜੇ ਫੁੱਲਾਂ 'ਤੇ ਪੈਸੇ ਇਕੱਠੇ ਹੋਏ ਹਨ, ਇਹਨਾਂ ਨੂੰ ਦਾਨ ਕਰ ਦੇਣਾ ਹੈ ਅਤੇ ਮਾਂ ਦੀ ਉਮਰ ਦੀ ਕਿਸੇ ਮਾਈ ਨੂੰ ਫੁੱਲ ਤਾਰਨ ਤੋਂ ਬਾਅਦ ਰੋਟੀ ਖੁਆਉਣੀ ਹੈ।
ਬਾਕੀ ਅਗਲੇ ਹਫ਼ਤੇ.....

ਕਿਸ਼ਤ 5
ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 4)
ਸੱਤ ਮਾਰਚ ਤੋਂ ਲੈ ਕੇ 'ਅੱਜ ਕੱਲ੍ਹ' ਕਰਦਿਆਂ ਡਾਕਟਰ ਨੇ ਗਿਆਰਾਂ ਮਾਰਚ ਨੂੰ ਸਵੇਰੇ ਮੈਨੂੰ ਆਪਣੇ ਦਫ਼ਤਰ ਸੱਦ ਲਿਆ।
-"ਕੁੱਸਾ ਸਾਹਿਬ, ਤੁਸੀਂ ਪੜ੍ਹੇ ਲਿਖੇ ਬੰਦੇ ਹੋ-ਇਕ ਗੱਲ ਆਖਾਂ?" ਡਾਕਟਰ ਸ਼ਾਮ ਸੁੰਦਰ ਨੇ ਮੈਨੂੰ ਆਖਿਆ। ਦੋ ਡਾਕਟਰਨੀਆਂ ਉਸ ਦੇ ਪਾਸ, ਇਕ ਪਾਸੇ ਬੈਠੀਆਂ ਸਨ। ਡਾਕਟਰ ਦੇ ਸਟਾਫ਼ ਵਿਚੋਂ ਕੁਝ ਮੁੰਡੇ-ਕੁੜੀਆਂ ਨੇ ਮੇਰੇ ਨਾਵਲ ਪੜ੍ਹੇ ਹੋਏ ਸਨ। ਜਿਸ ਦਾ ਮੈਨੂੰ ਬਾਅਦ ਵਿਚ ਪਤਾ ਚੱਲਿਆ। ਸਟਾਫ਼ ਵਾਲਿਆਂ ਨੇ ਡਾਕਟਰ ਨੂੰ ਵੀ ਮੇਰੇ ਬਾਰੇ ਦੱਸਿਆ ਹੋਇਆ ਸੀ।
-"……।" ਮੈਂ ਚੁੱਪ ਰਿਹਾ। ਮੈਨੂੰ ਤਕਰੀਬਨ ਪਤਾ ਸੀ ਕਿ ਡਾਕਟਰ ਨੇ ਕੀ ਆਖਣਾ ਹੈ।
-"ਮੈਂ ਐੱਮ ਬੀ ਬੀ ਐੱਸ, ਐੱਮ ਡੀ ਡਾਕਟਰ ਹਾਂ-ਜਦੋਂ ਮੇਰੇ ਮਾਤਾ ਬਿਮਾਰ ਹੋਏ-ਮੈਂ ਬਹੁਤ ਜ਼ੋਰ ਲਾਇਆ-ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮਾਤਾ ਬਚ ਨਹੀਂ ਸਕਣਗੇ-ਮੈਂ ਦੁਆਈ ਬੰਦ ਕਰ ਦਿੱਤੀ ਅਤੇ ਰੱਬ ਦੇ ਭਾਣੇ ਵਿਚ ਬੈਠ ਗਿਆ-ਮੇਰੀ ਮਾਂ ਨੇ ਮੇਰੇ ਹੱਥਾਂ ਵਿਚ ਸਰੀਰ ਤਿਆਗਿਆ-ਮੈਂ ਕੁਛ ਨਹੀਂ ਕਰ ਸਕਿਆ…।"
-"ਡਾਕਟਰ ਸਾਹਿਬ, ਕਿਰਪਾ ਕਰਕੇ ਗੱਲ ਸਪੱਸ਼ਟ ਕਰੋ …!" ਮੈਂ ਕਿਹਾ ਤਾਂ ਡਾਕਟਰ ਆਖਣ ਲੱਗਿਆ, "ਕੁੱਸਾ ਸਾਹਿਬ, ਮਾਤਾ ਨੂੰ ਹੁਣ ਘਰੇ ਲੈ ਜਾਵੋ-ਅਸੀਂ ਇਕ ਬੋਤਲ ਗੁਲੂਕੋਜ਼ ਦੀ ਲਾ ਦਿੰਦੇ ਹਾਂ-ਘਰੇ ਪਹੁੰਚ ਜਾਣਗੇ-ਇਕ ਬੋਤਲ ਨਾਲ ਦੇ ਦਿੰਦੇ ਹਾਂ-ਰਾਤ ਨਿਕਲ ਜਾਵੇਗੀ-ਕਿਰਪਾ ਕਰੋ-ਹੁਣ ਮਾਤਾ ਨੂੰ ਘਰ ਲੈ ਜਾਵੋ।" ਮੇਰੇ ਮੋਹਣ ਚਾਚਾ ਜੀ ਵੀ ਆਖਣ ਲੱਗੇ, "ਸ਼ੇਰਾ ਹੁਣ ਜਿ਼ਦ ਨਾ ਕਰ-ਹੋ ਸਕਦੈ ਇਹਨਾਂ ਨੇ ਸਰੀਰ ਘਰੇ ਈ ਤਿਆਗਣਾ ਹੋਵੇ?" ਗੱਲ ਮੇਰੇ ਦਿਲ ਲੱਗੀ। ਜਿ਼ਦ ਵੀ ਕਾਹਦੀ ਸੀ? ਮੈਂ ਤਾਂ ਇਕ ਆਸ ਆਸਰੇ ਬੈਠਾ ਸੀ ਕਿ ਕੀ ਐ ਰੱਬ ਮਾਤਾ ਨੂੰ ਬੋਲਣ ਜੋਕਰੀ ਹੀ ਕਰ ਦੇਵੇ? ਮੈਂ ਕਿਹਾ, "ਡਾਕਟਰ ਸਾਹਿਬ ਸਾਨੂੰ ਐਂਬੂਲੈਂਸ ਬੁਲਾ ਦੇਵੋ।" ਤਾਂ ਡਾਕਟਰ ਆਖਣ ਲੱਗਿਆ, "ਕੁੱਸਾ ਸਾਹਿਬ, ਐਂਬੂਲੈਂਸਾਂ ਖੜਕ ਕੇ ਛਕੜਾ ਬਣੀਆਂ ਪਈਆਂ ਹਨ-ਐਂਬੂਲੈਂਸ ਰਾਹ ਵਿਚ ਕਿਤੇ ਖੜ੍ਹ ਜਾਵੇਗੀ-ਫੇਰ ਵਕਤ ਨੂੰ ਫੜੇ ਰਹੋਂਗੇ-ਫੇਰ ਕਿਸੇ ਹੋਰ ਗੱਡੀ ਦਾ ਪ੍ਰਬੰਧ ਕਰਦੇ ਫਿਰੋਂਗੇ-ਕੋਈ ਆਪਣੀ ਗੱਡੀ ਲੈ ਆਵੋ ਤੇ ਮਾਈ ਨੂੰ ਘਰੇ ਲੈ ਜਾਵੋ।" ਗੱਡੀ ਸਾਡੀ ਆਪਣੀ ਵੀ ਹਸਪਤਾਲ ਹੀ ਖੜ੍ਹੀ ਸੀ। ਪਰ ਇਤਨੇ ਬੰਦਿਆਂ ਲਈ ਛੋਟੀ ਸੀ। ਖ਼ੈਰ, ਚਾਚਾ ਮੋਹਣ ਅਤੇ ਨੀਲੂ ਵੱਡੀ ਗੱਡੀ ਕੁਐਲਿਸ ਲੈ ਆਏ ਅਤੇ ਮਾਈ ਨੂੰ ਲੱਗੀ ਗੁਲੂਕੋਜ਼ ਦੀ ਬੋਤਲ ਸਮੇਤ ਗੱਡੀ ਵਿਚ 'ਲੱਦ' ਲਿਆ।
ਹਸਪਤਾਲ ਦਾ ਬਿੱਲ ਤਾਰ ਕੇ ਤੁਰਨ ਲੱਗਿਆਂ ਮੈਂ ਬਾਈ ਕੇਵਲ ਕ੍ਰਿਸ਼ਨ ਮੋਗਾ ਦੇ ਗਲ ਲੱਗ ਕੇ ਰੋ ਪਿਆ। ਕਿਉਂਕਿ ਜਦ ਵੀ ਕਦੇ ਮੇਰੇ ਜਾਂ ਮੇਰੇ ਪ੍ਰੀਵਾਰ 'ਤੇ ਮੁਸੀਬਤ ਪਈ ਹੈ, ਬਾਈ ਕੇਵਲ ਕ੍ਰਿਸ਼ਨ, ਗੋਲੂ ਅਤੇ ਜੌਲੀ ਹੋਰੀਂ ਮੇਰੇ ਬੜੇ ਹੀ ਕੰਮ ਆਏ ਹਨ, ਉਹਨਾਂ ਨੇ ਕਦੇ ਕਿਸੇ ਗੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਕੇਵਲ ਕ੍ਰਿਸ਼ਨ ਅਤੇ ਸਾਰਾ ਪ੍ਰੀਵਾਰ ਬੜਾ ਹਮਦਰਦ ਪ੍ਰੀਵਾਰ ਹੈ। ਬਾਈ ਕੇਵਲ ਕ੍ਰਿਸ਼ਨ ਨੇ ਮੇਰੇ ਕੋਲ ਇਹ ਗਿ਼ਲਾ ਵੀ ਕੀਤਾ ਸੀ ਕਿ ਸਾਡੀ ਮਾਂ ਬਿਮਾਰ ਹੋਵੇ ਤੇ ਤੁਸੀਂ ਸਾਨੂੰ ਦੱਸੋਂ ਨ੍ਹਾ? ਅਸੀਂ ਵੀ ਮੋਗੇ ਵਿਚ ਹੀ ਵਸਦੇ ਹਾਂ, ਮਾਂ ਮੋਗੇ ਦਾਖ਼ਲ ਹੋਵੇ ਤੇ ਸਾਨੂੰ ਪਤਾ ਤੱਕ ਨਾ ਲੱਗੇ? ਰਿਸ਼ਤੇਦਾਰ ਹੁੰਦੇ ਕਾਹਦੇ ਵਾਸਤੇ ਨੇ? ਵੱਡੇ ਵੀਰ ਕੇਵਲ ਕ੍ਰਿਸ਼ਨ ਦਾ ਗੁੱਸਾ-ਗਿ਼ਲਾ ਵੀ ਜਾਇਜ਼ ਸੀ। ਉਹ ਮੇਰੀ ਮਾਂ ਨੂੰ ਆਪਣੀ ਮਾਂ ਹੀ ਸਮਝਦਾ ਰਿਹਾ ਹੈ ਅਤੇ ਆਖਰੀ ਰਸਮਾਂ ਤੱਕ ਆਪਣੇ ਪੂਰੇ ਪ੍ਰੀਵਾਰ ਸਮੇਤ ਨਾਲ-ਨਾਲ ਹੀ ਸਾਥ ਦਿੰਦਾ ਰਿਹਾ ਹੈ। ਹਸਪਤਾਲ ਵਿਚ ਕੰਬਲਾਂ, ਸਿਰ੍ਹਾਣਿਆਂ ਤੋਂ ਲੈ ਕੇ ਰੋਟੀਆਂ ਤੱਕ ਉਸ ਵੀਰ ਕੇਵਲ ਕ੍ਰਿਸ਼ਨ ਦੇ ਘਰੋਂ ਹੀ ਆਉਂਦੀਆਂ ਰਹੀਆਂ ਹਨ। ਉਸ ਨੇ ਇਕੋ ਗੱਲ ਹੀ ਕਹੀ ਸੀ ਕਿ ਜਿੰਨਾਂ ਚਿਰ ਮਾਈ ਮੋਗੇ ਹਸਪਤਾਲ ਦਾਖਲ ਹੈ, ਰੋਟੀ ਪਿੰਡੋਂ ਜਾਂ ਹੋਟਲ ਤੋਂ ਨਾ ਆਵੇ। ਰੋਟੀ ਆਉਂਦੀ ਵੀ ਉਸ ਦੇ ਘਰੋਂ ਹੀ ਰਹੀ ਹੈ। ਕਦੇ ਰੋਟੀ ਗੋਲੂ ਲੈ ਕੇ ਆਉਂਦਾ ਅਤੇ ਕਦੇ ਬਾਈ ਕੇਵਲ ਕ੍ਰਿਸ਼ਨ ਆਪ!
ਕੁਐਲਿਸ ਗੱਡੀ ਦੇ ਡਰਾਈਵਰ ਨੂੰ ਮੈਂ ਬੇਨਤੀ ਕੀਤੀ, "ਬਾਈ ਜੀ, ਕਿਰਪਾ ਕਰਕੇ ਬਿਲਕੁਲ ਹੌਲੀ ਚੱਲਿਓ!" ਡਰਾਈਵਰ ਬੜਾ ਸਤਿਯੁਗੀ ਬੰਦਾ ਸੀ। ਉਸ ਨੇ ਇਕੋ ਗੱਲ ਹੀ ਆਖੀ, "ਬਾਈ ਜੀ ਫਿ਼ਕਰ ਨਾ ਕਰੋ-ਇਹ ਤੁਹਾਡੀ ਮਾਂ ਨਹੀਂ-ਮੇਰੀ ਮਾਂ ਹੈ-ਬੜੀ ਹੀ ਹੌਲੀ ਜਾਂਵਾਂਗੇ।" ਚਾਚਾ ਮੋਹਣ, ਮਾਸੀ ਸੁਖਦੇਵ ਕੌਰ ਅਤੇ ਭੈਣਾਂ, ਮਾਂ ਸਮੇਤ ਕੁਐਲਿਸ ਵਿਚ ਸਵਾਰ ਹੋ ਗਏ, ਜਦ ਕਿ ਮੈਂ, ਡੈਡੀ, ਨੀਲੂ, ਬਿੰਦਾ ਅਤੇ ਸੀਰੇ ਹੋਰੀਂ ਸਾਡੀ ਆਪਣੀ ਗੱਡੀ ਵਿਚ ਚੱਲ ਪਏ।
ਡਰਾਈਵਰ ਬੜੀ ਧਹੱਮਲ ਨਾਲ ਗੱਡੀ ਲੈ ਕੇ ਆਇਆ।
ਪੌਣੇ ਕੁ ਘੰਟੇ ਵਿਚ ਅਸੀਂ ਸਾਰੇ ਪਿੰਡ ਪਹੁੰਚ ਗਏ।
ਦਿਨ ਦੇ ਬਾਰ੍ਹਾਂ ਵੱਜ ਗਏ ਸਨ। ਡਾਕਟਰ ਸੁਖਮੰਦਰ ਨੂੰ ਬੁਲਾ ਕੇ ਮੈਂ ਗੁਲੂਕੋਜ਼ ਵਾਲੀ ਦੂਜੀ ਬੋਤਲ ਬਾਰੇ ਜਾਣਕਾਰੀ ਦਿੱਤੀ। ਉਸ ਨੇ ਇਕੋ ਗੱਲ ਹੀ ਆਖੀ, "ਚਾਹੇ ਅੱਧੀ ਰਾਤੋਂ ਅਵਾਜ਼ ਮਾਰ ਲਇਓ-ਦੂਜੀ ਬੋਤਲ ਲਾ ਦਿਆਂਗੇ।" ਜਿਉਂ-ਜਿਉਂ ਪਿੰਡ ਵਿਚ ਪਤਾ ਚੱਲਦਾ ਗਿਆ ਕਿ ਮਾਂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਅਤੇ ਉਸ ਨੂੰ ਪਿੰਡ ਲੈ ਆਏ, ਤਾਂ ਪਿੰਡ ਦੀਆਂ ਬੁੜ੍ਹੀਆਂ ਦਾ ਘਰ ਵਿਚ ਮੇਲਾ ਲੱਗਣਾ ਸ਼ੁਰੂ ਹੋ ਗਿਆ। ਮਾਂ ਤਾਂ ਬੇਹੋਸ਼ ਹੀ ਪਈ ਸੀ। ਕੋਈ ਆਖੇ, "ਗੁਰਨਾਮ ਕੁਰੇ-ਨ੍ਹੀ ਤੂੰ ਮੇਰੇ ਨਾਲ ਦੋ ਗੱਲਾਂ ਈ ਕਰਲੈ!" ਕੋਈ ਆਖੇ, "ਲੈ ਜਮਾਂ ਈ ਨ੍ਹੀ ਬੋਲਦੀ।" ਕੋਈ ਕੁਝ ਆਖ ਰਹੀ ਸੀ, ਕੋਈ ਕੁਝ। ਮੈਨੂੰ ਕੋਲ ਬੈਠੇ ਨੂੰ ਉਹਨਾਂ ਦੀਆਂ ਗੱਲਾਂ ਤੋਂ ਖਿਝ ਚੜ੍ਹ ਰਹੀ ਸੀ। ਬਈ ਜਦੋਂ ਥੋਨੂੰ ਭਲੀਭਾਂਤ ਪਤਾ ਹੈ ਕਿ ਮਾਂ ਬੇਹੋਸ਼ ਪਈ ਹੈ, ਹੁਣ ਘੱਗਰੀ ਪਾ ਕੇ ਥੋਡੇ ਨਾਲ ਨੱਚਣੋਂ ਤਾਂ ਰਹੀ। ਮੈਂ ਦੂਜੀ ਬੋਤਲ ਲਗਵਾਉਣ ਦਾ ਬਹਾਨਾ ਜਿਹਾ ਬਣਾ ਕੇ ਬੁੜ੍ਹੀਆਂ ਨੂੰ ਮਾਂ ਤੋਂ ਦੂਰ ਕੀਤਾ।
ਬੁੜ੍ਹੀਆਂ ਤਾਂ ਬਿਮਾਰ ਬੰਦੇ ਨੂੰ ਅੱਧਾ ਪਾਗਲ ਤਾਂ ਉਂਜ ਹੀ ਕਰ ਦੇਣ। ਚਾਹੇ ਮਾੜਾ ਮੋਟਾ ਬਿਮਾਰ ਬੰਦਾ-ਬੁੜ੍ਹੀ ਠੀਕ ਠਾਕ, ਚੜ੍ਹਦੀ ਕਲਾ 'ਚ ਹੋਵੇ, ਪਤਾ ਲੈਣ ਆਈਆਂ ਦੁਹੱਥੜ ਮਾਰ ਕੇ ਆਖਣਗੀਆਂ, "ਨ੍ਹੀ ਤੂੰ ਤਾਂ ਊਂਈਂ ਬੀਤੀ ਪਈ ਐਂ…!" ਜਾਂ ਆਖਣਗੀਆਂ, "ਬੂਹ ਮੈਂ ਮਰਜਾਂ! ਲੈ ਕੁੜ੍ਹੇ ਇਹਦੇ 'ਚ ਤਾਂ ਤਿੱਪ ਲਹੂ ਦੀ ਨ੍ਹੀ ਰਹੀ-ਸਾਰਾ ਈ ਸੁੱਕ ਗਿਆ-ਨਹੁੰ ਤਾਂ ਦੇਖ ਜਮਾਂ ਈ ਚਿੱਟੇ ਹੋ ਚੱਲੇ-ਇਹਨੂੰ ਤਾਂ ਭਾਈ ਵੱਡੇ ਹਸਤਪਤਾਲ ਲੈਜੋ…!" ਠੀਕ ਹੋ ਰਿਹਾ ਬੰਦਾ-ਬੁੜ੍ਹੀ ਉਂਜ ਹੀ ਸਾਹ-ਸਤ ਛੱਡ ਕੇ ਚੜ੍ਹਾਈ ਕਰ ਜਾਂਦਾ ਹੈ। ਲਓ, ਕਰੀ ਚੱਲੋ ਲੱਕੜਾਂ ਦਾ ਪ੍ਰਬੰਧ ਤੇ ਦੁਆ ਲਓ ਪਤਾ, ਖੁਲ੍ਹਵਾ ਲਓ ਆਖੰਡ ਪਾਠ! ਕੀ ਥੁੜਿਆ ਪਿਐ, ਐਸੇ ਪਤੇ ਲੈਣ ਖੁਣੋਂ?
ਰਾਤ ਦੇ ਦੋ ਵਜੇ ਪਹਿਲੀ ਗੁਲੂਕੋਜ਼ ਦੀ ਬੋਤਲ ਖਤਮ ਹੋ ਗਈ। ਦੂਜੀ ਸੁਖਜੀਵਨ ਅਤੇ ਸੁਖਮੰਦਰ ਨੇ ਆ ਕੇ ਲਾ ਦਿੱਤੀ। ਢਾਈ ਵੱਜੇ ਤਾਂ ਮੈਨੂੰ ਭਦੌੜ ਵਾਲੀ ਮਾਸੀ ਨੇ ਕਿਹਾ, "ਜੱਗਿਆ, ਸੌਂ ਜਾਹ ਪੁੱਤ-ਸੌਂ ਜਾ, ਮੈਂ ਬੈਠੀ ਆਂ…!" ਸਵੇਰੇ ਤਿੰਨ ਕੁ ਵਜੇ ਮੈਂ ਮਾਂ ਦੇ ਸਿਰਹਾਣੇ ਵੱਲ ਮੰਜਾ ਡਾਹ ਕੇ ਸੌਂ ਗਿਆ। ਮਾਸੀ ਨੂੰ ਮੇਰੀ ਸਖ਼ਤ ਹਦਾਇਤ ਸੀ ਕਿ ਮਾਸੀ ਜੀ ਕੋਈ ਗੱਲ-ਬਾਤ ਹੋਵੇ, ਮੈਨੂੰ ਤੁਰੰਤ ਜਗਾ ਲੈਣੈਂ। ਕਈ ਰਾਤਾਂ ਦਾ ਅਨੀਂਦਰਾ ਹੋਣ ਕਰਕੇ ਮੈਨੂੰ ਤੁਰੰਤ ਹੀ ਨੀਂਦ ਆ ਗਈ। ਭਦੌੜ ਵਾਲੀ ਮਾਸੀ ਸਾਰੀ ਰਾਤ ਮਾਂ ਦੇ ਕੋਲ ਬੈਠੀ ਰਹੀ। ਮੈਂ ਸਵੇਰ ਦੇ ਛੇ ਕੁ ਵਜੇ ਤੱਕ ਸੁੱਤਾ ਰਿਹਾ।

ਕਿਸ਼ਤ 4
ਸਾਡੀ ਵੀ ਕੋਈ ਮਾਂ ਹੁੰਦੀ ਸੀ...(ਕਿਸ਼ਤ 3)
ਇੰਮੀਗਰੇਸ਼ਨ ਤੋਂ ਵਿਹਲੇ ਹੋ ਕੇ ਅਤੇ ਆਪਣੇ ਬੈਗ ਲੈ ਕੇ ਅਸੀਂ ਜਲਦੀ ਹੀ ਏਅਰਪੋਰਟ ਤੋਂ ਬਾਹਰ ਆ ਗਏ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਮੇਰੇ ਜਿਗਰੀ ਮਿੱਤਰ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਨੇ ਏਅਰਪੋਰਟ 'ਤੇ ਪਿਛਲੇ ਕੁਝ ਸਾਲਾਂ ਤੋਂ ਐਸਾ ਸੁਧਾਰ ਕੀਤਾ ਹੋਇਆ ਹੈ ਕਿ ਇੱਥੇ ਏਅਰਪੋਰਟ 'ਤੇ ਅੱਜਕੱਲ੍ਹ ਚਿੜੀ ਨਹੀਂ ਫੜਕਦੀ। ਨਹੀਂ ਤਾਂ ਪਹਿਲਾਂ ਏਅਰਪੋਰਟ ਦੇ ਕੁਲੀ ਹੱਥਾਂ 'ਚੋਂ ਅਟੈਚੀ ਅਤੇ ਬੈਗ ਖੋਹਣ ਤੱਕ ਜਾਂਦੇ ਸਨ। ਏਅਰਪੋਰਟ ਦੇ ਕਰਮਚਾਰੀ ਵੱਖ ਅੱਖਾਂ ਦਿਖਾਉਂਦੇ ਸਨ। ਇਸ ਲਈ ਲੋਕ ਭਲਾਈ ਪਾਰਟੀ ਦਾ ਪ੍ਰਧਾਨ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਧੰਨਵਾਦ ਅਤੇ ਵਧਾਈ ਦਾ ਪਾਤਰ ਹੈ, ਜਿਸ ਨੇ ਘੱਟੋ ਘੱਟ ਪੰਜਾਬੀਆਂ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਨਹੀਂ ਤਾਂ ਏਅਰਪੋਰਟ ਦਾ ਉਹ ਕਿਹੜਾ ਕਰਮਚਾਰੀ ਸੀ, ਜਿਹੜਾ ਪੰਜਾਬੀਆਂ ਨੂੰ ਨਹੀਂ 'ਮੁੰਨਦਾ' ਸੀ!
ਬਾਈ ਬਲਦੇਵ ਨੂੰ ਉਸ ਦਾ ਸਾਰਾ ਪ੍ਰੀਵਾਰ, ਭੈਣ-ਭਰਾ ਲੈਣ ਆਏ ਹੋਏ ਸਨ। ਮੈਨੂੰ ਤਾਂ ਕਿਸ ਨੇ ਲੈਣ ਆਉਣਾ ਸੀ? ਕਿਹੜਾ ਮੇਰਾ ਆਉਣ ਦਾ ਕੋਈ ਪ੍ਰੋਗਰਾਮ ਸੀ? ਬੱਸ, ਮੇਰੀ ਇਕ ਬੇਨਤੀ 'ਤੇ ਬਾਈ ਇੰਦਰ ਦੇਵ 'ਟੁੰਡੇ' ਨੇ ਇਕ ਕਾਰ ਦਾ ਜ਼ਰੂਰ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਵੀ ਮੇਰੇ 'ਤੇ ਕੋਈ ਭੀੜ ਪਈ ਹੈ, ਬਾਈ ਟੁੰਡਾ ਮੇਰੇ ਲਈ ਰੱਬ ਬਣਕੇ ਬਹੁੜਿਆ ਹੈ। ਸਾਡੇ ਵਿਚਾਰਾਂ ਦਾ ਵਖਰੇਂਵਾਂ ਜ਼ਰੂਰ ਹੈ, ਕਿਉਂਕਿ ਉਹ ਕੱਟੜ ਕਾਮਰੇਡ ਨਾਸਤਿਕ ਇਨਸਾਨ ਹੈ ਅਤੇ ਮੈਂ ਰੱਬ ਨੂੰ ਮੰਨਣ ਵਾਲਾ ਆਸਤਿਕ ਬੰਦਾ! ਮੇਰੀ ਬਾਈ ਟੁੰਡੇ ਨਾਲ ਦਿਲੀ ਸਾਂਝ ਹੈ, ਪਰ ਖਿ਼ਆਲਾਂ ਦਾ ਜ਼ਰੂਰ ਫ਼ਰਕ ਹੈ ਅਤੇ ਸ਼ਾਇਦ ਇਹ ਖਿ਼ਆਲਾਂ ਦਾ ਫ਼ਰਕ ਅੱਗੇ ਤੋਂ ਰਹੇ ਵੀ, ਕਿਉਂਕਿ ਵਿਸ਼ੇ ਕਈ ਰਲ਼ੇ ਪਏ ਹਨ! ਕਈ ਵਿਸ਼ੇ ਐਸੇ ਉਲਝਾਅ ਭਰੇ ਹੁੰਦੇ ਹਨ, ਜਿਹਨਾਂ ਵਿਚੋਂ ਹਠ, ਜਿ਼ਦ ਅਤੇ 'ਮੈਂ ਨਾ ਮਾਨੂੰ' ਤੋਂ ਬਗੈਰ ਕੁਝ ਨਹੀਂ ਨਿਕਲਦਾ! ਕਿਉਂਕਿ ਜਿੱਥੇ 'ਕੀਰਤਨ' ਹੁੰਦਾ ਹੋਵੇ, ਉਥੇ 'ਜੋਤ' ਨਹੀਂ ਜਗਦੀ!! ਸੱਪ ਦੀਆਂ ਨਜ਼ਰਾਂ ਵਿਚ ਕਿਤੇ ਦੀਵਾ ਨਹੀਂ ਜਗਿਆ!!!
ਬਾਈ ਬਲਦੇਵ ਨੇ ਦੋ-ਤਿੰਨ ਦਿਨ ਅਜੇ ਦਿੱਲੀ ਰਹਿਣਾ ਸੀ। ਮੈਂ ਉਸ ਨੂੰ ਕਿਹਾ ਕਿ ਬਾਈ ਤੁਸੀਂ 'ਇੰਜੁਆਏ' ਕਰੋ, ਮੈਂ ਤਾਂ ਤੁਰੰਤ ਮੋਗੇ ਸ਼ਾਮ ਸੁੰਦਰ ਦੇ ਹਸਪਤਾਲ ਪਹੁੰਚਣਾ ਹੈ। ਮੇਰੀ ਪ੍ਰਾਬਲਮ ਕਰਕੇ ਤੁਸੀਂ ਆਪਣਾ ਮਜ਼ਾ ਕਿਰਕਰਾ ਨਾ ਕਰੋ। ਬਾਈ ਦੇ ਇਕ-ਦੋ ਕੰਮ ਦਿੱਲੀ ਵਿਚ ਜ਼ਰੂਰੀ ਸਨ, ਜਿਸ ਕਰਕੇ ਉਸ ਨੂੰ ਦਿੱਲੀ ਰਹਿਣਾ ਹੀ ਪੈਣਾ ਸੀ। ਬਾਈ ਦੇ ਰਿਸ਼ਤੇਦਾਰਾਂ ਨੂੰ ਤਾਂ ਇੱਥੇ ਦਿੱਲੀ ਆ ਕੇ ਹੀ ਪਤਾ ਲੱਗਿਆ ਸੀ ਕਿ ਮੇਰੇ ਮਾਤਾ ਜੀ ਬਹੁਤ ਬਿਮਾਰ ਸਨ ਅਤੇ ਮੋਗੇ ਹਸਪਤਾਲ ਦਾਖਲ ਸਨ। ਉਹਨਾਂ ਦੇ ਰੰਗ ਵਿਚ ਭੰਗ ਮੈਂ ਪਾਉਣਾ ਨਹੀਂ ਚਾਹੁੰਦਾ ਸੀ। ਮੈਂ ਤਾਂ ਇਹ ਹੀ ਚਾਹੁੰਦਾ ਸੀ ਕਿ ਬਾਈ ਆਪਣੇ ਰਿਸ਼ਤੇਦਾਰਾਂ ਅਤੇ ਭੈਣ-ਭਰਾਵਾਂ ਦੇ ਨਾਲ ਹੱਸੇ-ਖੇਡੇ, ਮੌਜ ਕਰੇ। ਜੇ ਮੇਰੀ ਮਾਂ ਬਿਮਾਰ ਹੋ ਗਈ ਸੀ ਤਾਂ ਉਸ ਵਿਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ। ਮੈਂ ਉਹਨਾਂ ਦੇ ਮੇਲੇ ਵਿਚ ਕਿਉਂ ਘੋਟਣਾ ਖੜਕਾਵਾਂ? ਬੰਦੇ ਤੋਂ ਕਿਹੜਾ ਨਿੱਤ-ਨਿੱਤ ਭੈਣਾਂ-ਭਰਾਵਾਂ ਨੂੰ ਮਿਲਣ ਲਈ ਆਇਆ ਜਾਂਦਾ ਹੈ? ਨਾਲੇ ਬਾਈ ਤਾਂ ਪੂਰੇ ਛੇ ਸਾਲ ਬਾਅਦ ਭਾਰਤ ਆਇਆ ਸੀ।
ਖ਼ੈਰ, ਮੈ ਅਤੇ ਡਰਾਈਵਰ ਦੁਪਿਹਰੋਂ ਬਾਅਦ, ਪੂਰੇ ਢਾਈ ਵਜੇ ਦਿੱਲੀ ਤੋਂ ਤੁਰੇ। ਅਸੀਂ ਸਿੱਧਾ ਮੋਗੇ ਹਸਪਤਾਲ ਹੀ ਪਹੁੰਚਣਾ ਸੀ। ਪੰਜਾਬ ਨੂੰ ਆਉਂਦਿਆਂ ਰਾਹ ਵਿਚ ਹਰਿਆਣਾ ਅਤੇ ਪੰਜਾਬ ਦੇ ਬਿਲਕੁਲ ਆਖਰੀ ਬਾਰਡਰ 'ਤੇ ਇਕ ਟਰੈਫਿ਼ਕ ਕਰਮਚਾਰੀ ਨੇ ਸਾਡੀ ਗੱਡੀ ਰੋਕ ਲਈ।
-"ਲਾਈਸੈਂਸ ਔਰ ਕਾਗਜ਼ ਦਿਖਾਈਏ!" ਉਸ ਦੀਆਂ ਬੇਈਮਾਨ ਜਿਹੀਆਂ ਅੱਖਾਂ ਮੈਨੂੰ ਬਰਾਬਰ ਬੈਠੇ ਨੂੰ ਵੀ ਘੂਰੀ ਜਾ ਰਹੀਆਂ ਸਨ।
-"ਗਾੜੀ ਯੇਹ ਚਲਾ ਰਹਾ ਹੈ ਜਨਾਬ - ਮੈਂ ਨਹੀਂ।" ਮੈਂ ਵੀ ਉਸ ਨੂੰ ਸਿੱਧੀ ਹੀ ਸੁਣਾ ਦਿੱਤੀ।
ਇਤਨੇ ਨੂੰ ਡਰਾਈਵਰ ਨੇ ਉਸ ਨੂੰ ਆਪਣਾ ਪੁਰਾਣਾ, ਘਸਿਆ ਜਿਹਾ ਡਰਾਈਵਿੰਗ ਲਾਈਸੈਂਸ ਬਟੂਏ 'ਚੋਂ ਕੱਢ ਕੇ ਫੜਾ ਦਿੱਤਾ।
-"ਗਾੜੀ ਆਗੇ ਲਗਾਓ!" ਉਸ ਨੇ ਲਾਈਸੰਸ ਦੇਖਦਿਆਂ ਲੰਮੀ ਬਾਂਹ ਕਰ ਕੇ ਅੱਗੇ ਖੱਬੇ ਨੂੰ ਇਸ਼ਾਰਾ ਕੀਤਾ।
ਡਰਾਈਵਰ ਗੱਡੀ ਅੱਗੇ ਲੈ ਗਿਆ।
ਪਰ ਉਸ ਨੇ ਗੱਡੀ ਖੜ੍ਹੀ ਕਰਨ ਦੀ ਵਜਾਏ ਹੋਰ ਤੇਜ਼ ਭਜਾ ਲਈ। ਮੈਂ ਹੈਰਾਨ ਹੋ ਗਿਆ ਕਿ ਇਸ ਨੇ ਗੱਡੀ ਖੜ੍ਹੀ ਕਰਨ ਦੀ ਥਾਂ 'ਦਬੱਲ' ਕਿਉਂ ਲਈ?
-"ਬਾਈ ਉਹਨੇ ਤਾਂ ਗੱਡੀ ਰੋਕਣ ਆਸਤੇ ਕਿਹਾ ਸੀ-ਤੁਸੀਂ ਗੱਡੀ ਭਜਾ ਲਈ?"
-"ਵੀਰੇ ਆਪਣੇ ਲਸੰਸ ਦੀ ਡੇਟ ਨੰਘੀ ਵੀ ਸੀ।" ਉਸ ਨੇ ਮੈਨੂੰ ਬੜਾ ਸੰਖੇਪ ਦੱਸਿਆ।
-"ਰਿਨਿਊ ਨ੍ਹੀ ਕਰਵਾਇਆ?"
-"ਕਰਵਾਇਆ ਨ੍ਹੀ-ਪਰ ਐਨੇ ਬਹਾਨੇ ਨਾਲ ਨਵਾਂ ਬਣਜੂਗਾ-ਉਹ ਤਾਂ ਸਾਲਾ ਐਂਵੇਂ ਪੈਸੇ ਭਾਲਦਾ ਸੀ।" ਉਹ ਬੜਾ ਬੇਪ੍ਰਵਾਹ ਬੋਲ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਜੇ ਬੰਦਾ ਐਸ ਹਿਸਾਬ ਨਾਲ ਯੂਰਪ ਦੀ ਪੁਲੀਸ ਕੋਲੋਂ ਭੱਜ ਜਾਵੇ, ਅਗਲੇ ਪਰਲੋਂ ਲਿਆ ਦੇਣ। ਪਰ ਫਿਰ ਸੋਚਿਆ, ਜਦੋਂ ਪੁਲਸ ਵਾਲੇ ਹੀ ਲੋਕਾਂ ਨੂੰ ਨਾਕਿਆਂ 'ਤੇ ਲੁੱਟ-ਲੁੱਟ ਕੇ ਖਾਈ ਜਾ ਰਹੇ ਸਨ, ਡਰਾਈਵਰ ਵੀ ਵਿਚਾਰੇ ਕੀ ਕਰਨ? ਉਹਨਾਂ ਨੂੰ ਵੀ 'ਹੱਲ' ਦਾ ਪਤਾ ਹੀ ਹੁੰਦਾ ਹੈ ਕਿ ਜੇ ਟਰੈਫਿ਼ਕ ਵਾਲੇ 'ਸੱਜਣ' ਮਿਲ ਜਾਣ ਤਾਂ ਕੀ ਕਰਨਾ ਹੈ! ਇਹਨਾਂ ਕਰਮਚਾਰੀਆਂ ਨਾਲ ਉਹਨਾਂ ਦਾ ਨਿੱਤ ਦਾ ਹੀ ਵਾਹ ਹੈ। ਪੰਜਾਬੀ ਡਰਾਈਵਰਾਂ ਨੂੰ ਤਾਂ ਉਹ ਪੈਂਦੇ ਹੀ ਇੰਜ ਨੇ ਜਿਵੇਂ ਕੁਕੜੀ ਸੁੰਡ ਨੂੰ ਪੈਂਦੀ ਹੈ!
ਖ਼ੈਰ, ਅਸੀਂ ਵੱਡੇ ਸ਼ਹਿਰਾਂ ਦੀ ਟਰੈਫਿ਼ਕ ਤੋਂ ਬਚਦੇ-ਬਚਾਉਂਦੇ ਜਗਰਾਓਂ ਆ ਗਏ। ਜਗਰਾਓਂ ਆ ਕੇ ਅਸੀਂ ਪਹਿਲਾਂ ਤਾਂ ਪੈਟਰੋਲ ਪੁਆਇਆ ਅਤੇ ਫਿਰ ਨੀਲੂ ਨੂੰ ਮੋਬਾਇਲ 'ਤੇ ਫ਼ੋਨ ਕੀਤਾ। ਦੱਸਿਆ ਕਿ ਅਸੀਂ ਜਗਰਾਓਂ ਪਹੁੰਚ ਗਏ ਹਾਂ ਅਤੇ ਗੁਰੂ ਆਸਰੇ ਅੱਧੇ-ਪੌਣੇ ਘੰਟੇ ਵਿਚ ਮੋਗੇ ਪਹੁੰਚ ਜਾਵਾਂਗੇ। ਮੋਗੇ ਪਹੁੰਚਦਿਆਂ ਕਰਦਿਆਂ ਨੂੰ ਸਾਨੂੰ ਰਾਤ ਦੇ ਨੌਂ ਵੱਜ ਗਏ। ਗੱਡੀ ਦੀ ਸਾਹਮਣੀ ਘੜ੍ਹੀ ਅਨੁਸਾਰ ਜਦੋਂ ਪੂਰੇ ਸਵਾ ਨੌਂ ਵਜੇ ਜਦ ਅਸੀਂ ਹਸਪਤਾਲ ਦੇ ਗੇਟ ਅੱਗੇ ਪਹੁੰਚੇ ਤਾਂ ਚਾਚਾ ਮੋਹਣ ਅਤੇ ਨੀਲੂ ਦਰਵਾਜੇ ਵਿਚ ਬੈਠੇ ਸਾਡੀ ਉਡੀਕ ਕਰ ਰਹੇ ਸਨ। ਜਦ ਅਸੀਂ ਹਸਪਤਾਲ ਦੇ ਅੰਦਰ ਗਏ ਤਾਂ ਮਾਂ ਦੇ ਬੈੱਡ ਕੋਲ ਭੈਣਾਂ ਅਤੇ ਮਾਸੀ ਸੁਖਦੇਵ ਕੌਰ ਹੋਰੀਂ ਬੈਠੀਆਂ ਸਨ। ਇਹ ਇਕ ਮਰੀਜ਼ ਵਾਸਤੇ ਇਕ ਇਕੱਲਾ ਹੀ ਖੁੱਲ੍ਹਾ-ਡੁੱਲ੍ਹਾ ਕਮਰਾ ਸੀ, ਜਿੱਥੇ ਇਕ ਵਾਧੂ ਬੈੱਡ ਅਤੇ ਤਿੰਨ ਕੁਰਸੀਆਂ ਡਹੀਆਂ ਹੋਈਆ ਸਨ।
-"ਗੁਰਨਾਮ ਕੁਰੇ…!" ਮਾਸੀ ਸੁਖਦੇਵ ਕੌਰ ਨੇ ਮਾਂ ਨੂੰ ਅਵਾਜ਼ ਦਿੱਤੀ। ਪਰ ਮਾਂ ਨਾ ਬੋਲੀ।
ਲੋਰੀਆਂ ਦੇਣ ਵਾਲੀ ਮਾਂ ਨੂੰ ਬੇਹੋਸ਼ ਪਈ ਦੇਖ ਕੇ ਦਿਲ ਹੋਰ ਉਦਾਸ ਹੋ ਗਿਆ। ਮੈਨੂੰ ਪਹੁੰਚਿਆ ਦੇਖ ਕੇ ਵੱਡੀਆਂ ਭੈਣਾਂ ਅਤੇ ਮਾਸੀ ਸੁਖਦੇਵ ਕੌਰ ਨੂੰ ਇਕ ਤਰ੍ਹਾਂ ਨਾਲ ਚਾਅ ਜਿਹਾ ਚੜ੍ਹ ਗਿਆ। ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਸਾਡਾ ਵੀਰ ਇਤਨੀ ਜਲਦੀ ਪਹੁੰਚ ਜਾਵੇਗਾ। ਬਰਨਾਲੇ ਵਾਲੀ ਭੈਣ ਨੇ ਬੇਹੋਸ਼ ਪਈ ਮਾਂ ਨੂੰ ਹੌਲੀ-ਹੌਲੀ ਹਲੂਨਣਾਂ ਸ਼ੁਰੂ ਕਰ ਦਿੱਤਾ, "ਦੇਖ ਮਾਂ ਜੱਗਾ ਆ ਗਿਆ!" ਮੇਰੇ ਮਾਂ-ਬਾਪ ਅਤੇ ਸਾਰੇ ਰਿਸ਼ਤੇਦਾਰ ਮੈਨੂੰ 'ਜੱਗਾ' ਆਖ ਕੇ ਹੀ ਬੁਲਾਉਂਦੇ ਹਨ। ਪਰ ਮਾਂ ਬੋਲ ਨਹੀਂ ਰਹੀ ਸੀ। ਮੈਂ ਭੈਣ ਨੂੰ ਹਲੂਨਣ ਤੋਂ ਰੋਕ ਦਿੱਤਾ। ਮੈਂ ਚਾਹੁੰਦਾ ਸੀ ਕਿ ਸੁੱਤੀ ਜਾਂ ਬੇਹੋਸ਼ ਪਈ ਮਾਂ ਨੂੰ 'ਡਿਸਟਰਬ' ਨਾ ਕੀਤਾ ਜਾਵੇ। ਮਾਂ ਦੀਆਂ ਅੱਖਾਂ ਬੰਦ ਸਨ ਅਤੇ ਉਹ ਲੰਬੇ-ਲੰਬੇ ਸਾਹ ਲੈ ਰਹੀ ਸੀ। ਇਕ ਪਾਸੇ ਗੁਲੂਕੋਜ਼ ਦੀ ਬੋਤਲ ਲਟਕ ਰਹੀ ਸੀ, ਜਿਸ ਵਿਚ ਖੱਟੇ ਜਿਹੇ ਟੀਕੇ ਪਾਏ ਗਏ ਲੱਗਦੇ ਸਨ। ਮੈਂ ਮਾਸੀ ਨੂੰ ਜਦ ਡੈਡੀ ਬਾਰੇ ਪੁੱਛਿਆ ਤਾਂ ਕੁੜੀਆਂ ਨੇ ਹਸਪਤਾਲ ਦੇ ਪਿਛਲੇ ਪਾਸੇ ਵੱਲ ਇਸ਼ਾਰਾ ਕੀਤਾ।
ਜਦ ਮੈਂ ਹਸਪਤਾਲ ਦੇ ਪਿਛਲੇ ਪਾਸੇ ਕਮਰੇ ਵਿਚ ਜਾ ਕੇ ਡੈਡੀ ਦੇ ਪੈਰੀਂ ਹੱਥ ਲਾਏ ਤਾਂ ਡੈਡੀ ਮੈਨੂੰ ਗਲਵਕੜੀ ਵਿਚ ਲੈ ਕੇ ਫਿ਼ੱਸ ਪਏ। ਮੇਰਾ ਮਨ ਤਾਂ ਪਹਿਲਾਂ ਹੀ ਕਟੋਰੇ ਵਾਂਗ ਭਰਿਆ ਪਿਆ ਸੀ, ਟੁੱਟੇ ਖਾਲ਼ ਵਾਂਗ ਵਹਿ ਤੁਰਿਆ। ਨਿੱਕੇ ਬੱਚੇ ਵਾਂਗ ਡੈਡੀ ਦੇ ਗਲ ਲੱਗਿਆ ਮੈਂ ਸੋਚ ਰਿਹਾ ਸਾਂ ਕਿ ਸਿਆਣਿਆਂ ਨੇ ਸੱਚ ਹੀ ਕਿਹਾ ਹੈ, 'ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ-'ਕੱਲਾ ਨਾ ਹੋਵੇ ਪੁੱਤ ਜੱਟ ਦਾ…!' ਜੇ ਮੇਰੇ ਇੱਕ ਅੱਧਾ ਭਰਾ ਹੋਰ ਹੁੰਦਾ, ਸ਼ਾਇਦ ਡੈਡੀ ਦਾ ਮਨ ਐਨਾ ਡੋਲਿਆ ਨਾ ਹੁੰਦਾ। ਪਰ ਡੈਡੀ ਆਪਣਾ ਦਿਲ ਹਲਕਾ ਕਰ ਕੇ ਮੈਨੂੰ ਬਿਲਕੁਲ ਹਲਕੇ ਹੋ ਗਏ ਜਾਪੇ। ਮੇਰਾ ਮਨ ਵੀ ਮੈਨੂੰ ਹੌਲਾ ਫੁੱਲ ਵਰਗਾ ਹੋ ਗਿਆ ਲੱਗਿਆ। ਚਾਚੇ ਮੋਹਣ ਨੇ ਮੈਨੂੰ ਜ਼ਰੂਰ ਥਾਪੜ ਕੇ ਆਖਿਆ ਸੀ, "ਹੌਸਲਾ ਰੱਖੀਦੈ ਪੁੱਤ!" ਪਰ ਨੀਲੂ ਕੋਲ ਖੜ੍ਹਾ ਕੁਝ ਵੀ ਨਾ ਬੋਲਿਆ।
ਚਾਹ ਪੀ ਕੇ ਮੈਂ ਕੰਪਾਊਡਰਾਂ ਕੋਲ ਚਲਾ ਗਿਆ ਅਤੇ ਮਾਂ ਦੀ ਬੇਹੋਸ਼ੀ ਦੇ ਕਾਰਨ ਬਾਰੇ ਪੁੱਛਿਆ।
-"ਸ਼ਾਮ ਨੂੰ ਇਹਨਾਂ ਦੀ ਬੋਤਲ ਵਿਚ ਇਕ ਟੀਕਾ ਮਿਕਸ ਕਰੀਦੈ-ਇਸ ਕਰਕੇ ਘੂਕੀ ਵਿਚ ਨੇ।" ਕੰਪਾਊਡਰ ਨੇ ਮੈਨੂੰ ਸੰਖੇਪ ਦੱਸਿਆ। ਸਾਰੇ ਕੰਪਾਊਡਰ ਬੜੇ ਚੰਗੇ ਮੁੰਡੇ ਸਨ।
-"ਇਹ ਸੁਰਤ ਵਿਚ ਕਦੋਂ ਆਉਣਗੇ?"
-"ਕੱਲ੍ਹ ਨੂੰ ਸਵੇਰੇ ਤਕਰੀਬਨ ਅੱਠ ਨੌਂ ਵਜੇ।"
ਅਸਲ ਵਿਚ ਮੇਰੀ ਮਾਂ ਨੂੰ ਤਕਰੀਬਨ ਚਾਰ ਕੁ ਸਾਲ ਪਹਿਲਾਂ ਅਧਰੰਗ ਹੋ ਗਿਆ ਸੀ। ਉਹ ਚਾਰ ਸਾਲ ਤੋਂ ਹੀ ਮੰਜੇ ਉਪਰ ਬੈਠੇ ਸਨ। ਖੱਬਾ ਪਾਸਾ ਮਾਰਿਆ ਗਿਆ ਸੀ। ਬੜਾ ਇਲਾਜ਼ ਕਰਵਾਇਆ। ਜਿੱਥੇ ਵੀ ਕਿਸੇ ਨੇ ਦੱਸ ਪਾਈ, ਉਥੇ ਹੀ ਲੈ ਕੇ ਗਏ। ਪਰ ਕਿਸਮਤ ਨੇ ਸਾਥ ਨਾ ਦਿੱਤਾ। ਮਾਂ ਮੰਜੇ 'ਤੇ ਹੀ ਬੈਠੀ ਰਹੀ, ਸੇਵਾ ਲਈ ਪਿੰਡ ਵਿਚੋਂ ਇਕ ਕੁੜੀ ਰੱਖ ਦਿੱਤੀ ਗਈ। ਸਾਡਾ ਪ੍ਰਵਾਸੀਆਂ ਦਾ ਹਾਲ ਹੀ ਧੋਬੀ ਦੇ ਕੁੱਤੇ ਵਰਗਾ ਹੈ, ਨਾ ਅਸੀਂ ਬਾਹਰ ਵਸਦਾ ਪ੍ਰੀਵਾਰ ਛੱਡ ਸਕਦੇ ਹਾਂ ਅਤੇ ਨਾ ਹੀ ਆਪਣੀ ਮਾਂ-ਮਿੱਟੀ ਅਤੇ ਪਿੰਡ ਵਸਦੇ ਮਾਂ-ਬਾਪ! ਕਰੀਬ ਛੇ-ਸੱਤ ਮਹੀਨੇ ਪਹਿਲਾਂ ਉਹਨਾਂ ਨੂੰ ਫਿਰ ਦੌਰਾ ਜਿਹਾ ਪਿਆ, ਪਰ ਠੀਕ ਹੋ ਗਏ। ਤੁਰਨ ਫਿਰਨ ਜੋਕਰੇ ਨਾ ਤਾਂ ਉਹਨਾਂ ਨੇ ਹੋਣਾਂ ਸੀ ਅਤੇ ਨਾ ਹੀ ਹੋਏ। ਮੈਨੂੰ ਡਾਕਟਰਾਂ ਨੇ ਇਕੋ ਗੱਲ ਹੀ ਆਖ ਦਿੱਤੀ ਸੀ ਕਿ ਜਿਤਨਾ ਮਰਜ਼ੀ ਹੈ ਜੋਰ ਲਾ ਲਵੋ, ਬਿਮਾਰੀ ਵਿਤੋਂ ਬਾਹਰ ਹੈ, ਇਹ ਤੁਰਨ ਫਿਰਨ ਜੋਕਰੇ ਨਹੀਂ ਹੋ ਸਕਦੇ। ਪਰ ਫਿਰ ਵੀ ਜਿੱਥੇ ਵੀ ਕਿਸੇ ਨੇ ਦੱਸ ਪਾਈ, ਲੈ ਕੇ ਜਾਂਦੇ ਰਹੇ। ਹੁਣ ਉਹਨਾਂ ਨੂੰ ਤੀਜਾ ਦੌਰਾ ਪਿਆ ਸੀ। ਜਿਸ ਨਾਲ ਉਹਨਾਂ ਦੇ ਦਿਮਾਗ ਦੀਆਂ ਪਿਛਲੀਆਂ ਨਾੜੀਆਂ 'ਬਲੌਕ' ਹੋ ਗਈਆਂ ਸਨ ਅਤੇ ਜ਼ੁਬਾਨ ਖੜ੍ਹ ਗਈ ਸੀ।
ਜਦ ਅਗਲੇ ਦਿਨ ਸਵੇਰੇ ਨੌਂ ਕੁ ਵਜੇ ਮਾਂ ਨੂੰ ਸੁਰਤ ਆਈ ਤਾਂ ਮੈਂ ਮਾਂ ਦੇ ਸਿਰਹਾਣੇ ਕੁਰਸੀ 'ਤੇ ਹੀ ਬੈਠਾ ਸੀ। ਜਿੰਨਾਂ ਚਿਰ ਮਾਂ ਜਿਉਂਦੀ ਰਹੀ ਮੈਂ ਉਸ ਦੇ ਬੈੱਡ ਕੋਲੋਂ ਕੁਰਸੀ ਛੱਡ ਕੇ ਨਹੀਂ ਗਿਆ। ਮੇਰੇ ਦਿਲ ਵਿਚ ਇਹ ਹੀ ਸੀ ਕਿ ਕਿਤੇ ਮੇਰੀ ਮਾਂ ਮੇਰੀ ਗ਼ੈਰਹਾਜ਼ਰੀ ਵਿਚ ਸੁਆਸ ਨਾ ਤਿਆਗ ਜਾਵੇ, ਹਾਲਤ ਤਾਂ ਮੈਨੂੰ ਦਿਸੀ ਹੀ ਜਾਂਦੀ ਸੀ। ਮਾਸੀ ਸੁਖਦੇਵ ਕੌਰ ਨੇ ਮੈਨੂੰ ਬੜਾ ਆਖਣਾ, "ਪੁੱਤ ਤੂੰ ਨਹਾ ਲੈ।" ਪਰ ਮੇਰੀ ਕਿਸੇ ਚੀਜ਼ ਨੂੰ ਵੱਢੀ ਰੂਹ ਨਹੀਂ ਕਰਦੀ ਸੀ, ਨਹਾਉਣਾਂ ਤਾਂ ਮੈਂ ਕੀ ਸੀ? ਜਦ ਮਾਂ ਨੂੰ ਸੁਰਤ ਪਰਤੀ ਤਾਂ ਮੈਂ ਉਠ ਕੇ ਮਾਂ ਦੇ ਚਿਹਰੇ ਕੋਲ ਹੋ ਗਿਆ। ਹਿੱਲਜੁਲ ਤਾਂ ਉਹ ਕਰ ਹੀ ਨਹੀਂ ਸਕਦੇ ਸਨ। ਬੱਸ ਆਉਂਦੇ-ਜਾਂਦੇ ਦਾ ਅੱਖਾਂ ਨਾਲ ਹੀ ਚਿਹਰਾ ਨਿਹਾਰਦੇ ਸਨ। ਉਹਨਾਂ ਨੂੰ ਪੂਰੀ ਪਹਿਚਾਣ ਆਉਂਦੀ ਸੀ? ਜਾਂ ਨਹੀਂ? ਰੱਬ ਜਾਣੇ!
-"ਮੰਮੀ ਜੀ ਪਛਾਣ ਲਿਆ?" ਮੇਰੇ ਕਹਿਣ 'ਤੇ ਉਹਨਾਂ ਨੇ ਮੈਨੂੰ ਬੜੇ ਗਹੁ ਨਾਲ ਵਾਚਿਆ।
-"……।"
-"ਮਾਂ ਮੇਰੀਏ! ਪਛਾਣ ਲਿਆ ਮੈਨੂੰ?" ਮੈਂ ਆਪਣੇ ਮਨ ਨੂੰ ਬੜੇ ਜਾਬਤੇ ਨਾਲ ਬੰਨ੍ਹ ਮਾਰਿਆ ਹੋਇਆ ਸੀ।
-"……।"
-"ਮਾਂ! ਤੂੰ ਪੁੱਤ ਨੂੰ ਯਾਦ ਕੀਤਾ-ਦੇਖ ਲੈ ਪੈਰ ਜੁੱਤੀ ਨ੍ਹੀ ਪਾਈ-ਸਿੱਧਾ ਲੰਡਨ ਤੋਂ ਭੱਜਿਆ ਈ ਆਇਐਂ।" ਉਹਨਾਂ ਦੇ ਵਾਲ ਪਲੋਸਦੇ ਨੇ ਜਦ ਮੈਂ ਕਈ ਗੱਲਾਂ ਦੁਹਰਾਈਆਂ ਤਾਂ ਮਾਂ ਦੀਆਂ ਚੁੱਪ ਅੱਖਾਂ ਵਿਚੋਂ ਹੰਝੂ 'ਤਰਿੱਪ-ਤਰਿੱਪ' ਗੱਲ੍ਹਾਂ ਉਪਰ ਵਹਿ ਤੁਰੇ। ਮਨ ਮੇਰਾ ਵੀ ਭੈੜ੍ਹਾ ਹੋ ਗਿਆ।
-"ਮਾਂ ਮੇਰੀਏ-ਰੋਣਾ ਨ੍ਹੀ-ਤੇਰਾ ਪੁੱਤ ਹੁਣ ਆ ਗਿਐ-ਹੁਣ ਤੈਨੂੰ ਨਿੱਤ, ਸਾਰੀ ਦਿਹਾੜੀ ਪਾਠ ਸੁਣਾਇਆ ਕਰੂੰਗਾ-ਚਿੰਤਾ ਨਾ ਕਰ…ਸਭ ਤੇ ਵੱਡਾ ਸਤਿਗੁਰੂ ਨਾਨਕ…ਗੁਰੂ ਬਾਬਾ ਭਲੀ ਕਰੂਗਾ!" ਮੈਂ ਮਾਂ ਦਾ ਚਿਹਰਾ ਰੁਮਾਲ ਨਾਲ ਪੂੰਝਿਆ। ਮੈਨੂੰ ਐਨੀ ਸੰਤੁਸ਼ਟੀ ਜ਼ਰੂਰ ਹੋ ਗਈ ਸੀ ਕਿ ਮੇਰੀ ਮਾਂ ਨੇ ਮੈਨੂੰ ਪਹਿਚਾਣ ਲਿਆ ਸੀ। ਉਸ ਦੀ ਆਤਮਾ ਜ਼ਰੂਰ ਹਲਕੀ ਹੋ ਗਈ ਹੋਵੇਗੀ ਕਿ ਮੇਰਾ ਪੁੱਤ ਪ੍ਰਦੇਸਾਂ ਵਿਚੋਂ ਵੀ ਮੇਰੇ ਕੋਲ ਪਹੁੰਚ ਗਿਆ ਸੀ।
ਸਾਢੇ ਕੁ ਦਸ ਵਜੇ ਡਾਕਟਰਾਂ ਦੀ ਟੀਮ 'ਰਾਊਂਡ' 'ਤੇ ਆਈ। ਜਦ ਮੈਂ ਵੱਡੇ ਡਾਕਟਰ ਨੂੰ 'ਸੈਚੂਏਸ਼ਨ' ਬਾਰੇ ਪੁੱਛਿਆ ਤਾਂ ਡਾਕਟਰ ਨੇ ਮੇਰੇ ਡੈਡੀ ਵੱਲ ਹੱਥ ਕਰਕੇ ਇਕੋ ਗੱਲ ਹੀ ਨਬੇੜ ਦਿੱਤੀ, "ਮੈਂ ਤਾਂ ਇਹਨਾਂ ਨੂੰ ਕਿੱਦਣ ਦਾ ਕਹੀ ਜਾਨੈਂ ਬਈ ਇਹਨਾਂ ਦੀ ਘਰੇ ਲਿਜਾ ਕੇ ਸੇਵਾ ਕਰ ਲਓ…!" ਮੈਂ ਨਹੀਂ ਚਾਹੁੰਦਾ ਸੀ ਕਿ ਇਹ 'ਸਪੱਸ਼ਟ ਗੱਲ' ਮੇਰੀ ਮਾਂ ਦੇ ਬੈੱਡ ਕੋਲ ਆਖੀ ਜਾਵੇ। ਮੈਂ ਡਾਕਟਰ ਨੂੰ ਬਾਹਰ ਲੈ ਗਿਆ। ਉਸ ਨੇ ਫਿਰ ਉਹੀ ਗੱਲ ਦੁਹਰਾਈ, "ਦੇਖੋ ਜੀ, ਮੈਂ ਤਾਂ ਇਹਨਾਂ ਨੂੰ ਉਸ ਦਿਨ ਦਾ ਈ ਆਖੀ ਜਾਨੈਂ-ਪਰ ਇਹ ਮੇਰੀ ਗੱਲ ਈ ਨ੍ਹੀ ਸੁਣਦੇ-ਦੱਸੋ ਕੀ ਕਰੀਏ?" ਉਹ ਗੁੱਸੇ ਜਾਂ ਦੁਖੀ ਤਾਂ ਨਹੀਂ ਸੀ, ਪਰ ਇਕ ਤਰ੍ਹਾਂ ਨਾਲ ਨਿਰਾਸ਼ ਜ਼ਰੂਰ ਸੀ।
-"ਡਾਕਟਰ ਸਾਹਿਬ ਮੇਰੀ ਇਕ ਬੇਨਤੀ ਹੈ।" ਮੈਂ ਹੱਥ ਜੋੜੇ।
-"ਹੁਕਮ ਕਰੋ?" ਡਾਕਟਰ ਸ਼ਾਮ ਸੁੰਦਰ ਗਰਗ ਬੜਾ ਵਧੀਆ ਬੰਦਾ ਸੀ।
-"ਨਹੀਂ ਮੇਰੀ ਤਾਂ ਬੇਨਤੀ ਇਹੀ ਐ ਬਈ ਜਿੰਨਾਂ ਚਿਰ ਕੋਈ ਭਾਣਾ ਨਹੀਂ ਵਰਤਦਾ-ਅਸੀਂ ਮਾਈ ਨੂੰ ਐਥੋਂ ਲੈ ਕੇ ਨਹੀਂ ਜਾਂਦੇ।"
-"ਇਹਦਾ ਕੀ ਕਾਰਨ?"
-"ਡਾਕਟਰ ਸਾਹਬ-ਪਿੰਡਾਂ ਦਾ ਤੁਹਾਨੂੰ ਪਤਾ ਹੀ ਐ-ਜੇ ਕੋਈ ਪ੍ਰਾਬਲਮ ਰਾਤ ਨੂੰ ਆਈ-ਐਥੇ ਮਾਤਾ ਨੂੰ ਤੁਸੀਂ ਸੰਭਾਲ ਤਾਂ ਲਵੋਂਗੇ-ਪਿੰਡਾਂ 'ਚ ਕੀ ਸਹੂਲਤ ਐ?" ਮੇਰੇ ਕਹਿਣ 'ਤੇ ਡਾਕਟਰ ਹੱਸ ਪਿਆ।
-"ਕੁੱਸਾ ਸਾਹਿਬ, ਤੁਸੀਂ ਪੜ੍ਹੇ ਲਿਖੇ ਬੰਦੇ ਹੋ-ਤੁਹਾਨੂੰ ਮੈਂ ਕੀ ਸਮਝਾਵਾਂ? ਮਾਤਾ ਦਾ ਚਾਹੇ ਬਲੱਡ ਪ੍ਰੈਸ਼ਰ ਹਾਈ ਹੋ ਜਾਵੇ, ਚਾਹੇ ਡਾਊਨ ਹੋ ਜਾਵੇ, ਇਹਨਾਂ ਨੂੰ ਹੁਣ ਕੋਈ ਫ਼ਰਕ ਨਹੀਂ ਪੈਂਦਾ।"
-"……।" ਮੈਂ ਚੁੱਪ ਸੀ। ਸੁਣ ਰਿਹਾ ਸੀ।
-"ਚਾਹੇ ਇਹਨਾਂ ਦੀ ਸ਼ੂਗਰ ਚੜ੍ਹ ਜਾਵੇ, ਚਾਹੇ ਥੱਲੇ ਡਿੱਗ ਪਵੇ, ਇਹਨਾਂ ਨੂੰ ਤਾਂ ਵੀ ਫ਼ਰਕ ਨਹੀਂ ਪੈਂਦਾ-ਤੁਸੀਂ ਸਮਝਣ ਦੀ ਕੋਸਿ਼ਸ਼ ਕਰੋ-ਇਹਨਾਂ ਨੂੰ ਘਰੇ ਲੈ ਜਾਵੋ।"
-"ਡਾਕਟਰ ਸਾਹਿਬ ਜੇ ਇਹਨਾਂ ਨੂੰ ਲੁਧਿਆਣੇ ਲੈ ਜਾਈਏ?" ਮੇਰੇ ਮਨ ਦੀ ਆਖਰੀ ਖ਼ਾਹਿਸ਼ ਬੋਲੀ।
-"ਕੁੱਸਾ ਸਾਹਿਬ, ਤੁਸੀਂ ਇਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਵੋ-ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ-ਇਹ ਆਖਰੀ ਪੜਾਅ 'ਤੇ ਨੇ-ਲੁਧਿਆਣੇ ਇਹਨਾਂ ਨੂੰ ਆਕਸੀਜ਼ਨ ਲਾ ਦੇਣਗੇ-ਜਿਉਂਦੇ ਜੀਅ ਇਹਨਾਂ ਵਿਚੋਂ ਸਭ ਕੁਛ, ਅੱਖਾਂ, ਕਿੱਡਨੀਆਂ ਬਗੈਰਾ ਕੱਢ ਲੈਣਗੇ ਤੇ ਖਾਲੀ ਖੋਖਾ ਥੋਡੇ ਪੱਲੇ ਪਾ ਦੇਣਗੇ-ਫੇਰ ਖੁਸ਼ ਹੋਵੋਂਗੇ?" ਡਾਕਟਰ ਦੀਆਂ ਸੱਚੀਆਂ ਗੱਲਾਂ ਨੇ ਮੈਨੂੰ ਇਕ ਤਰ੍ਹਾਂ ਨਾਲ ਡਰਾ ਦਿੱਤਾ। ਐਨਾ ਤਸ਼ੱਦਦ ਜਾਂ ਜ਼ੁਲਮ ਮੈਂ ਆਪਣੀ ਮਾਂ 'ਤੇ ਕਰ ਜਾਂ ਕਰਵਾ ਵੀ ਨਹੀਂ ਸਕਦਾ ਸੀ ਕਿ ਉੁਸ ਦੇ ਸਾਰੇ ਅੰਦਰੂਨੀ ਅੰਗ ਕੱਢ ਲਏ ਜਾਣ। ਪਰ ਫਿਰ ਵੀ ਮੈਂ ਡਾਕਟਰ ਨੂੰ ਬੇਨਤੀ ਕੀਤੀ, "ਡਾਕਟਰ ਸਾਹਿਬ, ਆਪਾਂ ਇਕ ਅੱਧਾ ਦਿਨ ਹੋਰ ਦੇਖ ਲਈਏ-ਰੱਬ ਦੇ ਘਰ ਦਾ ਕੀ ਪਤਾ?"
-"ਕੋਈ ਗੱਲ ਨ੍ਹੀ-ਦੇਖ ਲਵੋ।" ਤੇ ਡਾਕਟਰ ਤੁਰ ਗਿਆ।
ਹਰ ਰੋਜ਼ ਮਾਂ ਨੂੰ, ਸਾਰੀ-ਸਾਰੀ ਦਿਹਾੜੀ, ਰੁਕ-ਰੁਕ ਕੇ ਪਾਠ ਸੁਣਾਉਂਦਾ ਰਿਹਾ। ਕਿਉਂਕਿ ਪਤਾ ਲੈਣ ਵਾਲਿਆਂ ਦਾ ਹੀ ਤਾਂਤਾ ਲੱਗਿਆ ਰਹਿੰਦਾ ਸੀ। ਸਿਆਸੀ ਬੰਦਿਆਂ ਤੋਂ ਲੈ ਕੇ ਲੇਖਕ ਅਤੇ ਪੱਤਰਕਾਰ ਮਿੱਤਰਾਂ ਤੱਕ ਪਤਾ ਲੈਣ ਆਏ। ਪਾਠ ਦੀ ਉਹਨਾਂ ਨੂੰ ਸਮਝ ਪੈਂਦੀ, ਪਤਾ ਨਹੀਂ, ਨਹੀਂ ਪੈਂਦੀ ਸੀ। ਪਰ ਮੈਂ ਆਪਣਾ ਪੁੱਤਰ ਵਾਲਾ ਫ਼ਰਜ਼ ਜ਼ਰੂਰ ਅਦਾ ਕਰਦਾ ਰਿਹਾ। ਪਹਿਲੇ ਦਿਨ ਦੁਪਹਿਰੇ ਜਪੁਜੀ ਸਾਹਿਬ ਦਾ ਪਾਠ ਸੁਣਾ ਕੇ ਜਦ ਮੈਂ ਕੰਨ ਕੋਲ ਹੋ ਕੇ ਪੁੱਛਿਆ, "ਮਾਂ ਮੇਰੀਏ, ਪਾਠ ਦੀ ਸਮਝ ਆਈ?" ਤਾਂ ਉਹਨਾਂ ਨੇ ਮਾਮੂਲੀ ਜਿਹਾ ਸਿਰ ਹਿਲਾ ਕੇ 'ਹਾਂ' ਵਿਚ ਪੁਸ਼ਟੀ ਕੀਤੀ। ਮੇਰੇ ਮਨ ਨੂੰ ਇਹ ਸੰਤੁਸ਼ਟੀ ਹੋਈ ਕਿ ਮਾਂ ਨੂੰ ਪਾਠ ਦੀ ਸਮਝ ਪੈਂਦੀ ਹੈ, ਜੇ ਪਵਿੱਤਰ ਧੁਰ ਕੀ ਬਾਣੀ ਦੀ ਇਕ ਪੰਗਤੀ ਵੀ ਮਾਂ ਦੇ ਕੰਨ ਵਿਚ ਪ੍ਰਵੇਸ਼ ਕਰ ਗਈ ਤਾਂ ਵੀ ਮਾਂ ਦਾ ਬੇੜਾ ਪਾਰ ਹੈ। ਮੈਂ ਬਾਣੀ ਹਮੇਸ਼ਾ ਹੀ ਖੜ੍ਹ ਕੇ, ਮਾਂ ਦੇ ਕੰਨ ਕੋਲ ਹੀ ਸੁਣਾਉਂਦਾ ਹੁੰਦਾ ਸੀ। ਕਿਉਂਕਿ ਹਰਕਤ ਤਾਂ ਉਹ ਕਰ ਹੀ ਨਹੀਂ ਸਕਦੇ ਸਨ, ਸਿਰਫ਼ ਸਿੱਧੇ ਹੀ ਝਾਕਦੇ ਸਨ ਜਾਂ ਅੱਖਾਂ ਦੀ ਹਰਕਤ ਹੁੰਦੀ ਸੀ। ਇਸ ਕਰਕੇ ਮੈਂ ਉਠ ਕੇ, ਉਹਨਾਂ ਦੇ ਕੰਨ ਕੋਲ ਪਾਠ ਕਰਦਾ ਹੁੰਦਾ ਸੀ।

ਕਿਸ਼ਤ 3
ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 2)
ਜਿਵੇਂ ਮੈਂ ਪਹਿਲੀ ਕਿਸ਼ਤ ਵਿਚ ਦੱਸ ਚੁੱਕਿਆ ਹਾਂ, ਮੇਰੀ ਅਤੇ ਬਾਈ ਬਲਦੇਵ ਦੀ ਫ਼ਲਾਈਟ ਛੇ ਮਾਰਚ ਸ਼ਾਮ ਨੌਂ ਵਜੇ ਦੀ ਸੀ। ਬਲਦੇਵ ਬਾਈ ਮੇਰਾ ਸਾਢੂ ਹੈ ਅਤੇ ਸਾਡਾ ਸਕੇ ਭਰਾਵਾਂ ਨਾਲੋਂ ਵੀ ਵੱਧ ਪ੍ਰੇਮ ਹੈ। ਉਹ ਮੈਥੋਂ ਤਕਰੀਬਨ 15 ਸਾਲ ਵੱਡਾ ਹੈ, ਜਿਸ ਕਰਕੇ ਮੈਂ ਉਸ ਦੀ ਦਿਲੋਂ, ਜਿ਼ਆਦਾ ਹੀ ਇੱਜ਼ਤ ਕਰਦਾ ਹਾਂ। ਮੈਂ ਅਤੇ ਬਾਈ ਬਲਦੇਵ ਸ਼ਾਮ ਸਾਢੇ ਕੁ ਛੇ ਵਜੇ ਹੀਥਰੋ ਏਅਰਪੋਰਟ ਲੰਡਨ ਪੁੱਜ ਗਏ। ਮੇਰੇ ਘਰਵਾਲੀ ਸਵਰਨਜੀਤ, ਪੁੱਤਰ ਕਬੀਰ ਅਤੇ ਵੱਡੀ ਸਾਲੀ ਸੁਰਿੰਦਰ ਸਾਨੂੰ ਹੀਥਰੋ ਏਅਰਪੋਰਟ ਦੇ ਬਾਹਰ ਹੀ ਟਰਮੀਨਲ ਇੱਕ 'ਤੇ ਛੱਡ ਕੇ ਮੁੜ ਗਏ। ਬਾਈ ਬਲਦੇਵ ਨੇ ਤਾਂ ਭਾਰਤ ਜਾਣਾ ਹੀ ਸੀ। ਮੇਰਾ ਤਾਂ ਮਾਂ ਦੀ ਬਿਮਾਰੀ ਕਾਰਨ ਅਚਾਨਕ ਹੀ ਪ੍ਰੋਗਰਾਮ ਬਣਿਆਂ ਸੀ। ਮੈਂ ਅਤੇ ਬਾਈ ਬਲਦੇਵ ਅਸੀਂ ਸਮਾਨ ਖਿੱਚੀ ਅੰਦਰ ਚਲੇ ਗਏ। ਸਮਾਨ ਵੀ ਸਾਡੇ ਕੋਲ ਕੋਈ ਖ਼ਾਸ ਨਹੀਂ ਸੀ। ਮੇਰੇ ਮਾਮਾ ਜੀ ਦੇ ਲੜਕੇ ਅਤੇ ਪੰਜਾਬੀ ਦੇ ਸ਼ਾਇਰ ਸ਼ੇਖ਼ਰ, ਮਾਮਾ ਜੀ, ਮਾਮੀ ਜੀ ਅਤੇ ਗਾਇਕ ਸਿਕੰਦਰ ਬਰਾੜ ਨੇ ਸਾਨੂੰ ਹੀਥਰੋ ਏਅਰਪੋਰਟ 'ਤੇ ਹੀ ਆ ਕੇ ਮਿਲਣਾ ਸੀ। ਆਉਣਾ ਤਾਂ ਉਹ ਸਾਡੇ ਪਾਸ ਸਾਊਥਾਲ ਤੋਂ ਇਲਫ਼ੋਰਡ ਹੀ ਚਾਹੁੰਦੇ ਸਨ, ਪਰ ਮੈਂ ਆਖਿਆ, ਤੁਸੀਂ ਹੁਣ ਇਲਫ਼ੋਰਡ ਆਵੋਂਗੇ ਅਤੇ ਫਿਰ ਮੁੜੇ ਜਾਵੋਂਗੇ, ਤੁਹਾਡੇ ਤਿੰਨ ਚਾਰ ਘੰਟੇ ਵਾਧੂ ਆਉਣ-ਜਾਣ ਵਿਚ ਮਾਰੇ ਜਾਣਗੇ, ਅਸੀਂ ਤਾਂ ਹੀਥਰੋ ਏਅਰਪੋਰਟ ਆਉਣਾ ਹੀ ਹੈ, ਤੁਸੀਂ ਉਥੇ ਹੀ ਆ ਜਾਵੋ, ਉਥੇ ਹੀ ਮਿਲ ਲਵਾਂਗੇ ਅਤੇ ਗੱਲਾਂ-ਬਾਤਾਂ ਕਰਾਂਗੇ। ਹੀਥਰੋ ਤੋਂ ਉਹਨਾਂ ਦਾ ਕਾਰ ਦਾ ਸਿਰਫ਼ 15-20 ਕੁ ਮਿੰਟ ਦਾ ਰਸਤਾ ਹੈ। ਖ਼ੈਰ ਸਾਰਿਆਂ ਨੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਹੀਥਰੋ ਟਰਮੀਨਲ ਇੱਕ 'ਤੇ ਮਿਲਣ ਦਾ ਪ੍ਰੋਗਰਾਮ ਬਣ ਗਿਆ।
ਖ਼ੈਰ! ਸਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਈ। ਤਕਰੀਬਨ ਛੇ ਕੁ ਵਜੇ ਸਾਰੇ ਸਾਨੂੰ ਹੀਥਰੋ ਏਅਰਪੋਰਟ, ਜ਼ੋਨ ਐੱਫ਼ 'ਤੇ ਆਣ ਮਿਲੇ। ਮਾਮੀ ਜੀ ਕੁਝ ਜਿ਼ਆਦਾ ਹੀ ਭਾਵੁਕ ਸਨ। ਮਾਮਾ ਜੀ, ਜਿੰਨ੍ਹਾਂ ਨੂੰ ਅਸੀਂ 'ਜੱਥੇਦਾਰ' ਆਖਦੇ ਹਾਂ, ਨੇ ਮੈਨੂੰ ਕੁਝ ਜ਼ਰੂਰੀ ਨਸੀਹਤਾਂ ਦਿੱਤੀਆਂ, ਜਾ ਕੇ ਮਾਂ ਦੇ ਚਰਨ ਫੜਨ ਲਈ ਪ੍ਰੇਰਿਆ। ਮਾਮੀ ਜੀ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹ ਸਿਰਫ਼ ਮਾੜੀ-ਮੋਟੀ ਗੱਲ ਕਰਕੇ ਹੀ ਰੋ ਪੈਂਦੇ। ਸ਼ੇਖ਼ਰ ਅਤੇ ਸਿਕੰਦਰ ਤਕਰੀਬਨ ਕੁਝ ਨਹੀਂ ਬੋਲੇ। ਅਸੀਂ ਭਾਰੇ ਜਿਹੇ ਮਨਾਂ ਨਾਲ ਉਹਨਾਂ ਤੋਂ ਵਿਦਾਈ ਲੈ ਕੇ 'ਚੈੱਕ-ਇੰਨ' ਕਰਵਾਈ ਅਤੇ ਅੰਦਰ ਐਂਟਰ ਹੋ ਗਏ।
ਮੈਂ ਅਤੇ ਬਾਈ ਬਲਦੇਵ ਨੇ ਕੁਝ ਸਮਾਨ ਡਿਊਟੀ-ਫ਼ਰੀ ਸ਼ਾਪ ਤੋਂ ਲੈਣਾ ਸੀ। ਇੱਕ 'ਗਿੱਦੜਮਾਰ' ਬੰਦੇ ਦੀ ਸਾਨੂੰ ਸਖ਼ਤ ਹਦਾਇਤ ਸੀ ਕਿ ਮੇਰੇ ਵਾਸਤੇ 'ਜਾਨੀ ਵਾਕਰ' ਦੀਆਂ ਬੋਤਲਾਂ ਜ਼ਰੂਰ ਲੈ ਕੇ ਆਉਣੀਆਂ ਹਨ! ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ! ਖ਼ੈਰ ਮੈਂ ਅਤੇ ਬਾਈ ਨੇ ਲੋੜੀਂਦਾ ਸਮਾਨ ਲਿਆ ਅਤੇ ਅਸੀਂ ਗੇਟ ਨੰਬਰ 37 ਵੱਲ ਤੁਰ ਪਏ। ਬੋਰਡਿੰਗ ਕਾਰਡ ਦੇ ਕੇ ਅਸੀਂ ਬੱਸਾਂ ਵਿਚ ਬੈਠ ਗਏ। ਯਾਤਰੀ ਸਾਰੇ ਤਕਰੀਬਨ ਭਾਰਤੀ ਹੀ ਸਨ। ਆਮ ਤੌਰ 'ਤੇ ਪੰਜਾਬੀ। 'ਸਹਾਰਾ' ਵਾਲਿਆਂ ਦੀ ਫ਼ਲਾਈਟ ਤਿਆਰ ਸੀ। ਪਰ ਮੌਸਮ ਦੀ ਖਰਾਬੀ ਕਾਰਨ ਸਾਨੂੰ ਤਕਰੀਬਨ ਡੇੜ੍ਹ ਘੰਟਾ ਜਹਾਜ ਵਿਚ ਬੈਠਿਆਂ ਹੀ ਉੜਾਨ ਦੀ ਉਡੀਕ ਕਰਨੀ ਪਈ। ਮੀਂਹ ਅਤੇ ਬਰਫ਼ ਰਲਵੀਂ-ਮਿਲਵੀਂ ਜਿਹੀ ਪੈ ਰਹੀ ਸੀ। ਕਦੇ-ਕਦੇ 'ਬਾਜਰੀ' ਜਿਹੀ ਵੀ ਪੈਣ ਲੱਗ ਪੈਂਦੀ। ਮਾੜੀ-ਮਾੜੀ ਹਵਾ ਵੀ ਵਗਦੀ ਸੀ। ਅਖੀਰ ਜਦ ਰਾਤ ਦੇ ਸਾਢੇ ਦਸ ਵਜੇ ਜਹਾਜ ਨੂੰ ਕੰਟਰੋਲ-ਟਾਵਰ ਵੱਲੋਂ 'ਕਲੀਅਰੈਂਸ' ਮਿਲੀ ਤਾਂ ਤਕਰੀਬਨ ਪੌਣੇ ਕੁ ਗਿਆਰਾਂ ਵਜੇ ਉਹ ਪਵਨ-ਪੁੱਤਰ ਹਵਾ ਨੂੰ ਚੀਰਦਾ, ਅਸਮਾਨ ਨੂੰ ਚੜ੍ਹ ਗਿਆ।
ਮੈਂ ਨਾ ਤਾਂ ਪੀਂਦਾ ਸੀ ਅਤੇ ਨਾ ਹੀ ਪੀਣੀ ਸੀ। ਬਾਈ ਬਲਦੇਵ ਅਤੇ ਮੇਰੀ ਸੀਟ ਬਰਾਬਰ-ਬਰਾਬਰ ਸੀ। ਉਹ 'ਵਿੰਡੋ ਸਾਈਡ' ਬੈਠਾ ਸੀ ਅਤੇ ਮੈਂ ਉਸ ਦੇ ਨਾਲ। ਉਹ ਮੈਨੂੰ ਆਖਣ ਲੱਗਿਆ ਕਿ ਤੂੰ ਤਾਂ ਭਲਿਆ ਮਾਣਸਾ ਨਹੀਂ ਪੀਣੀ, ਪਰ ਆਪਦੇ ਵਾਸਤੇ ਮੰਗਵਾ ਤਾਂ ਲੈ, ਪੀ ਮੈਂ ਲਊਂਗਾ। ਇਸ ਵਿਚ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਕਿਉਂਕਿ ਏਅਰਲਾਈਨ ਦੇ ਅਸੀਂ ਪੈਸੇ ਭਰੇ ਹੋਏ ਸਨ। ਖਾਣਾ ਅਤੇ ਪੀਣਾ ਮੁਫ਼ਤ ਸੀ। ਫਿਰ ਕਿਉਂ ਨਾ ਆਪਣਾ ਪੈੱਗ ਬਾਈ ਨੂੰ ਮੰਗਵਾ ਕੇ ਦਿੱਤਾ ਜਾਵੇ? ਅਸੀਂ ਤਿੰਨ ਵਾਰ ਆਰਡਰ ਕੀਤਾ। ਕਹਿਣ ਦਾ ਭਾਵ ਬਾਈ ਛੇ ਪੈੱਗ ਸੜ੍ਹਾਕ ਚੁੱਕਾ ਸੀ ਅਤੇ ਮੈਂ ਇੱਕ ਟਮਾਟਰ ਅਤੇ ਦੋ ਅਨਾਨਾਸ ਦੇ ਜੂਸ ਪੀ ਚੁੱਕਾ ਸੀ। ਮੇਰੇ ਮਿੱਤਰ ਬਾਈ ਕੁਲਦੀਪ ਮਾਣਕ ਦੇ ਕਹਿਣ ਵਾਂਗ ਮੁਫ਼ਤ ਦੀ ਚੜ੍ਹਦੀ ਬਹੁਤ ਛੇਤੀ ਹੈ। ਬਾਈ ਬਲਦੇਵ ਨੇ ਮਸਤੀ ਨਾਲ ਖੜਮਸਤੀ ਵੀ ਸ਼ੁਰੂ ਕਰ ਦਿੱਤੀ। ਕਹਿਣ ਦਾ ਭਾਵ ਜਹਾਜ ਦਾ ਸਟੀਰੀਓ ਸਿਸਟਮ ਅਜੇ ਚਾਲੂ ਨਹੀਂ ਹੋਇਆ ਸੀ, ਫਿ਼ਲਮ ਵੀ ਖਾਣੇਂ ਤੋਂ ਬਾਅਦ ਸ਼ੁਰੂ ਹੋਣੀ ਸੀ। ਬਾਈ ਨੇ ਕੰਨ ਨੂੰ ਹੈੱਡ-ਫ਼ੋਨ ਲਾ ਕੇ ਹਵਾ ਵਿਚ ਹੱਥ ਹਿਲਾਉਣੇ ਸ਼ੁਰੂ ਕਰ ਦਿੱਤੇ। ਮੈਂ ਵੀ ਹੈਰਾਨ ਕਿ ਮੇਰੇ ਵਾਲਾ ਹੈੱਡ-ਫ਼ੋਨ ਤਾਂ ਚੱਲਦਾ ਨਹੀਂ, ਇਹਦਾ ਕਿਵੇਂ ਚੱਲਣ ਲੱਗ ਪਿਆ? ਲੋਕ ਵੀ ਦੇਖਣ ਲੱਗ ਪਏ ਕਿ ਦੇਸੀ ਭਾਈਬੰਦ ਹਵਾ ਵਿਚ ਘੁੱਗੀਆਂ ਕਿਉਂ ਉਡਾਉਣ ਲੱਗ ਪਿਆ? ਮੈਂ ਬਾਈ ਨੂੰ ਰੋਕਿਆ, "ਬਾਈ ਇਹ ਤਾਂ ਅਜੇ ਚੱਲਿਆ ਈ ਨ੍ਹੀ-ਤੂੰ ਕਾਹਨੂੰ ਆਪਣਾ ਆਪ ਤੋੜਦੈਂ?" ਬਾਈ ਮੈਨੂੰ ਸ਼ੈਤਾਨ ਜਿਹਾ ਹਾਸਾ ਹੱਸ ਕੇ ਕਹਿੰਦਾ, "ਚੁੱਪ ਕਰ ਭਲਿਆ ਮਾਣਸਾ! ਲੋਕ ਸੋਚਣਗੇ ਬਈ ਇਹਦੇ ਆਲਾ ਚੱਲਦੈ।" ਚਲੋ ਮੈਂ ਬਾਈ ਦਾ ਖ਼ੁਸ਼ ਮੂੜ੍ਹ ਦੇਖ ਕੇ ਚੁੱਪ ਕਰ ਗਿਆ। ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਭਾਈਬੰਦ ਜਹਾਜ ਵਾਲਿਆਂ ਦੀ ਪੀ ਕੇ ਖਰੀ ਕਰਨ ਲੱਗ ਪਿਆ। ਮੈਂ ਆਪਣੀ ਜੈਕਟ ਮੂੰਹ ਉਪਰ ਲੈ ਕੇ ਸੌਣ ਜਿਹੇ ਦਾ ਬਹਾਨਾ ਕਰਨ ਲੱਗ ਪਿਆ। ਸੁਤਾ ਤਾਂ ਮੇਰੀ ਹਸਪਤਾਲ ਵਿਚ ਪਈ ਮਾਂ ਵਿਚ ਸੀ।
ਕੁਝ ਸਮੇਂ ਬਾਅਦ ਦੋ ਸਾੜ੍ਹੀ ਵਾਲੀਆਂ ਬੀਬੀਆਂ ਅਰਥਾਤ ਏਅਰ ਹੋਸਟੈੱਸਾਂ ਨੇ ਖਾਣੇ ਵਾਲੀ ਟਰੌਲੀ ਰੋੜ੍ਹ ਲਈ। ਹੁਣ ਬਾਈ ਦੀ ਖੜਮਸਤੀ ਕੁਝ ਕੁ ਉਤਰ ਚੁੱਕੀ ਸੀ ਅਤੇ ਦਾਰੂ ਦੀ ਘੂਕੀ ਭਾਰੂ ਹੋ ਚੱਲੀ ਸੀ। ਉਹ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ, ਜਾਗੋ-ਮੀਟੀ ਜਿਹੀ ਵਿਚ ਬੈਠਾ ਸੀ। ਕਦੇ-ਕਦੇ ਮੇਰੇ ਵੱਲ ਇੰਜ ਤਿਰਛਾ ਝਾਕਦਾ ਸੀ, ਜਿਵੇਂ ਮੈਂ ਕੋਈ ਚੋਰ ਹੋਵਾਂ। ਜਦੋਂ ਏਅਰ ਹੋਸਟੈੱਸ ਨੇ ਆ ਕੇ 'ਵੈੱਜ ਔਰ ਨਾਨ ਵੈੱਜ' ਪੁੱਛਿਆ ਤਾਂ ਬਾਈ ਪੂਰੇ ਰੰਗਾਂ ਵਿਚ ਹੋਇਆ ਬੈਠਾ ਸੀ। ਖ਼ੈਰ ਮੈਂ 'ਵੈੱਜ' ਅਤੇ ਬਾਈ ਨੇ 'ਨਾਨ ਵੈੱਜ' ਲੈ ਲਿਆ। ਉਸ ਨੇ ਅੱਧ-ਪਚੱਧ ਜਿਹਾ ਖਾ ਕੇ ਖਾਣੇ ਵਾਲੀ ਟਰੇਅ ਮੇਰੇ ਵੱਲ ਨੂੰ ਖਿਸਕਾਉਣੀ ਚਾਹੀ, ਜੋ ਮੈਂ ਡਿੱਗਣ ਤੋਂ ਪਹਿਲਾਂ ਬੋਚ ਕੇ ਉਥੇ ਫਿਰਦੇ 'ਸਟੀਵਾਰਡ' ਨੂੰ ਫੜਾ ਦਿੱਤੀ।
ਖਾਣਾ ਖਾ ਕੇ ਜਦ ਸਾਰੇ ਵਿਹਲੇ ਹੋ ਗਏ ਤਾਂ ਸਾਹਮਣੇ ਸੀਟ 'ਤੇ ਲੱਗੇ ਛੋਟੇ ਜਿਹੇ ਸਕਰੀਨ 'ਤੇ ਹਿੰਦੀ ਫਿ਼ਲਮ ਚੱਲ ਪਈ, ਜੋ ਸਾਰੇ ਰਾਹ ਹੀ ਚੱਲਦੀ ਆਈ। ਵਾਰ ਵਾਰ ਉਹੀ ਇੱਕੋ ਫਿ਼ਲਮ! ਨਹੀਂ ਤਾਂ ਮੈਂ ਹੁਣ ਤੱਕ 60-70 ਫ਼ਲਾਈਟਾਂ ਲੈ ਚੁੱਕਾ ਹਾਂ। ਹਰ ਵੱਡੀ ਫ਼ਲਾਈਟ ਵਿਚ ਤਕਰੀਬਨ ਅੱਠ ਚੈਨਲ ਹੁੰਦੇ ਹਨ ਅਤੇ ਤੁਸੀਂ ਚੈਨਲ ਘੁੰਮਾ ਕੇ ਆਪਣੀ ਮਨਪਸੰਦ ਫਿ਼ਲਮ ਦੇਖ ਸਕਦੇ ਹੋ, ਹਾਲੀਵੁੱਡ ਤੋਂ ਲੈ ਕੇ ਵਾਲੀਵੁੱਡ ਦੀਆਂ ਫਿ਼ਲਮਾਂ ਤੱਕ! ਖਾਣਾ ਖਾ ਕੇ ਮੈਨੂੰ ਉਮੀਦ ਨਹੀਂ ਕਿ ਕਿਸੇ ਨੇ ਉਹ ਫਿ਼ਲਮ ਦੇਖੀ ਹੋਵੇਗੀ। ਅੱਧੀ ਰਾਤ ਤੋਂ ਵੀ ਉਪਰ ਹੋਣ ਕਰਕੇ ਤਕਰੀਬਨ ਸਾਰਾ ਜਹਾਜ ਹੀ ਸੌਂ ਚੱਲਿਆ ਸੀ। 'ਸਹਾਰਾ ਏਅਰ' ਵਿਚ ਮੈਂ ਇਕ ਗੱਲ ਜ਼ਰੂਰ ਦੇਖੀ ਹੈ ਕਿ ਇਸ ਵਿਚ ਨਾ ਤਾਂ ਇਹ ਦਿਖਾਇਆ ਜਾਂਦਾ ਹੈ ਕਿ ਅਸੀਂ ਕਿੱਥੇ ਕਿਜੇ ਪਹੁੰਚ ਚੁੱਕੇ ਹਾਂ, ਜਾਂ ਜਹਾਜ ਕਿਤਨੀ ਉਚਾਈ ਜਾਂ ਕਿਤਨੀ ਰਫ਼ਤਾਰ ਨਾਲ ਕਿੱਧਰ ਨੂੰ ਉੱਡ ਰਿਹਾ ਹੈ। ਨਹੀਂ ਤਾਂ ਆਮ ਜਹਾਜਾਂ ਵਿਚ ਨਾਲ ਦੀ ਨਾਲ ਇਹ ਸਕਰੀਨ 'ਤੇ ਦੱਸਿਆ ਜਾ ਰਿਹਾ ਹੁੰਦਾ ਹੈ ਕਿ ਅਸੀਂ ਕਿਸ 'ਰੂਟ' 'ਤੇ ਕਿੰਨੀ ਰਫ਼ਤਾਰ ਨਾਲ, ਕਿੱਧਰ ਨੂੰ ਉੱਡੇ ਜਾ ਰਹੇ ਹਾਂ, ਸਾਡੇ ਨਿਸ਼ਾਨੇ 'ਤੇ ਪਹੁੰਚਣ ਵਿਚ ਕਿੰਨਾਂ ਸਮਾਂ ਹੈ ਜਾਂ ਕਿੰਨੇ ਕਿਲੋਮੀਟਰ ਸਫ਼ਰ ਅਸੀਂ ਮੁਕਾ ਲਿਆ ਹੈ, ਕਿੰਨਾਂ ਸਫ਼ਰ ਅਜੇ ਬਾਕੀ ਹੈ। ਪਹੁੰਚਣ ਵਾਲੇ ਏਅਰਪੋਰਟ ਦਾ ਸਮਾਂ ਵੀ ਨਾਲ ਦੀ ਨਾਲ ਤਿੰਨ-ਤਿੰਨ ਮਿੰਟ ਬਾਅਦ ਨਸ਼ਰ ਕੀਤਾ ਜਾਂਦਾ ਹੈ।
ਤਕਰੀਬਨ ਦੁਪਹਿਰੇ ਬਾਰ੍ਹਾਂ ਕੁ ਵਜੇ ਏਅਰ ਹੋਸਟੈੱਸ ਨੇ ਅਨਾਊਂਸ ਕੀਤਾ, ਕ੍ਰਿਪਿਆ ਧਿਆਨ ਦੀਜੀਏ-ਅਬ ਹਮ ਦਿੱਲੀ ਪਹੁੰਚਨੇ ਵਾਲੇ ਹੈਂ……ਬਗੈਰਾ, ਬਗੈਰਾ! ਉਸ ਤੋਂ ਪਹਿਲਾਂ ਵਿਚਾਰੀ ਸਾਰੇ ਰਾਹ ਬੋਲੀ ਹੀ ਨਹੀਂ ਸੀ। ਬੱਸ, ਰਸਤੇ ਵਿਚ ਜਦ ਮੌਸਮ ਖ਼ਰਾਬ ਹੁੰਦਾ ਤਾਂ ਸੀਟ-ਬੈੱਲਟ ਲਾਉਣ ਵਾਲੀ 'ਟਿੰਗ-ਟੋਨ' ਜ਼ਰੂਰ ਸਾਨੂੰ ਖ਼ਬਰਦਾਰ ਕਰ ਦਿੰਦੀ ਸੀ ਕਿ ਹੁਣ ਸੀਟ-ਬੈੱਲਟ ਲਾ ਲਵੋ, ਨਹੀਂ ਤਾਂ ਖ਼ਤਰਾ ਹੈ! ਪਿਛਲੀ ਰਾਤ ਲੰਡਨ ਤੋਂ ਚੱਲਣ ਬਾਅਦ ਭਾਰਤ ਦੇ ਸਮੇਂ ਅਨੁਸਾਰ ਅਗਲੀ ਦੁਪਹਿਰ ਅਸੀਂ 12:40 'ਤੇ ਦਿੱਲੀ ਏਅਰਪੋਰਟ 'ਤੇ ਉੱਤਰ ਗਏ।

ਕਿਸ਼ਤ 2
ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 1)
ਮਾਂ ਜਿ਼ੰਦਗੀ ਦਾ ਇਕ ਉਹ ਅਨਮੋਲ ਤੋਹਫ਼ਾ ਹੈ, ਜਿਹੜਾ ਇਨਸਾਨ ਨੂੰ ਜਿ਼ੰਦਗੀ ਵਿਚ ਸਿਰਫ਼ ਇਕ ਵਾਰ ਹੀ ਨਸੀਬ ਹੁੰਦਾ ਹੈ। ਕੁਦਰਤ ਦੀ ਮਹਿਮਾਂ ਅਪਰ-ਅਪਾਰ ਹੈ। ਜਿੱਥੇ ਅੰਡਜ, ਜੇਰਜ, ਸੇਤਜ ਦੀ ਚਰਚਾ ਹੈ, ਉਥੇ ਮਾਂ ਦਾ ਰਿਸ਼ਤਾ ਅਟੁੱਟ ਹੈ, ਅਭੁਰ ਹੈ, ਅਖੁਰ ਹੈ ਅਤੇ ਪਰਬਤ ਵਾਂਗ ਸਥਿਰ ਹੈ। ਪਰ ਜਦ ਮਾਂ ਦਾ ਰਿਸ਼ਤਾ ਟੁੱਟਦਾ, ਖੁਰਦਾ ਜਾਂ ਭੁਰਦਾ ਹੈ ਤਾਂ ਉਥੇ ਬੰਜਰ ਉਜਾੜਾਂ ਵਰਗੀ ਸਥਿਤੀ ਹੁੰਦੀ ਹੈ। ਜਿਵੇਂ ਛਾਂ ਰੁੱਖ ਤੋਂ ਜੁਦਾ ਨਹੀਂ ਹੋ ਸਕਦੀ, ਰੁੱਖ ਛਾਂ ਤੋਂ ਨਹੀਂ। ਉਸ ਤਰ੍ਹਾਂ ਹੀ ਪੁੱਤ-ਮਾਂ ਅਤੇ ਮਾਂ-ਪੁੱਤ ਦਾ ਰਿਸ਼ਤਾ ਵੱਖ ਨਹੀਂ ਹੋ ਸਕਦਾ। ਮਾਂ ਦਾ ਰਿਸ਼ਤਾ ਨਿਰਲੇਪ, ਨਿਰਛਲ, ਨਿਰਕਪਟ, ਨਿਰਾਕਾਰ ਅਤੇ ਸੁਖਦਾਈ ਹੈ।
ਮਾਂ ਦਾ ਨਾਂ ਸੁਣ ਕੇ ਹੀ ਪ੍ਰਵਾਸ ਭੋਗਦੇ ਪ੍ਰਵਾਸੀ ਦੇ ਦਿਲੋਂ ਵਿਛੋੜੇ ਦੀ ਐਸੀ ਹੂਕ ਨਿਕਲਦੀ ਹੈ ਕਿ ਆਤਮਾ ਕਸੀਸ ਵੱਟ ਕੇ ਰਹਿ ਜਾਂਦੀ ਹੈ! ਮਾਂ ਸ਼ਬਦ ਹੀ ਮੋਹ ਨਾਲ ਲਿਬਰੇਜ਼ ਅਤੇ ਸ਼ਹਿਦ ਵਰਗਾ ਮਿੱਠਾ ਸ਼ਬਦ ਹੈ। ਵੈਸੇ ਮੇਰੀ ਨਜ਼ਰ ਵਿਚ ਮਾਂ ਦਾ ਰਿਸ਼ਤਾ ਸਿਰਫ਼ ਮੌਤ-ਵਿਛੋੜੇ ਨਾਲ ਸਰੀਰਕ ਤੌਰ 'ਤੇ ਹੀ ਸਮਾਪਤ ਹੁੰਦਾ ਹੈ, ਪਰ ਖ਼ਤਮ ਫਿਰ ਵੀ ਨਹੀਂ ਹੁੰਦਾ! ਜਿਸ ਤਰ੍ਹਾਂ ਮਰਨ ਨਾਲ ਸਰੀਰ ਜ਼ਰੂਰ ਮਿਟ ਜਾਂਦਾ ਹੈ, ਪਰ ਰੂਹ ਅਰਥਾਤ ਆਤਮਾ ਅਮਿਟ, ਬਰਕਰਾਰ ਅਤੇ ਅਮਰ ਰਹਿੰਦੀ ਹੈ। ਮਾਂ ਦਾ ਰਿਸ਼ਤਾ ਸਦੀਵੀ ਅਤੇ ਅਟੁੱਟ ਹੈ। ਸਰੀਰਕ ਪੱਖੋਂ ਤਾਂ ਚਾਹੇ ਮਾਂ ਵਿਛੜ ਜਾਂਦੀ ਹੈ, ਪਰ ਉਸ ਦੀਆਂ ਘਾਲੀਆਂ ਘਾਲਣਾਵਾਂ, ਕੀਤਾ ਪਾਲਣ ਪੋਸ਼ਣ ਧੀ-ਪੁੱਤ ਦੇ ਦਿਲ 'ਤੇ ਸਦਾ ਸਿ਼ਲਾਲੇਖ ਵਾਂਗ ਉੱਕਰਿਆ ਰਹਿੰਦਾ ਹੈ। ਤਾਂ ਹੀ ਤਾਂ ਪੁੱਤ ਜੁਆਨ ਹੋ ਕੇ ਵੀ ਮਾਂ ਦੀ ਦਿੱਤੀ ਗੁੜ੍ਹਤੀ, ਦਿੱਤੀਆਂ ਦੁਆਵਾਂ ਅਤੇ ਮੱਥੇ 'ਤੇ ਦਿੱਤਾ ਪਹਿਲਾ ਚੁੰਮਣ ਨਹੀਂ ਭੁੱਲ੍ਹਦਾ। ਮਾਂ ਦੀ ਗੁਣਵਾਨ-ਦੇਣ ਬ੍ਰਿਹੋਂ, ਮੋਹ, ਦੁੱਖ-ਦਰਦ ਅਤੇ ਪ੍ਰੇਮ ਸਿਰਜਣ ਵਿਚ ਹਰ ਥਾਂ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਨਿੱਤਰਦੀ ਹੈ।
ਸੰਸਾਰ ਵਿਚ ਕਈਆਂ ਦੇ ਪੰਜ-ਪੰਜ ਪੁੱਤਰ, ਪੰਜ-ਪੰਜ ਧੀਆਂ, ਦੋ-ਦੋ ਪਤਨੀਆਂ ਹਨ। ਪਰ ਮਾਂ ਇਕ ਹੀ ਹੁੰਦੀ ਹੈ। ਮੇਰੇ ਪ੍ਰਮ-ਮਿੱਤਰ ਬਾਈ ਦੇਵ ਥਰੀਕਿਆਂ ਵਾਲੇ ਵਰਗਿਆਂ ਨੇ ਐਂਵੇਂ ਨਹੀਂ ਗੀਤ ਜੋੜ ਦਿੱਤੇ, "ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਓ....!" ਕੱਲ੍ਹ ਵਿਸਾਖੀ ਹੈ। ਅੱਜ, ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, 13 ਅਪ੍ਰੈਲ 2006 ਹੈ! ਅੱਜ ਮੇਰੀ ਮਾਂ ਨੂੰ ਗੁਜ਼ਰਿਆਂ ਪੂਰਾ ਇਕ ਮਹੀਨਾਂ ਬੀਤ ਗਿਆ ਹੈ। ਅਜੇ ਕੱਲ੍ਹ ਦੀ ਗੱਲ ਹੈ, ਪਰ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਯੁੱਗ ਬੀਤ ਗਿਆ ਹੋਵੇ। 13 ਮਾਰਚ 2006 ਦਿਨ ਸੋਮਵਾਰ ਨੂੰ ਮਾਂ ਨੇ ਸਵੇਰੇ ਸੱਤ ਵੱਜ ਕੇ ਬੱਤੀ ਮਿੰਟ ਉਤੇ, ਮੇਰੇ ਸੱਜੇ ਗੋਡੇ 'ਤੇ ਆਖਰੀ ਸਾਹ ਲਿਆ ਸੀ। ਕਿੰਨਾਂ ਦੁਖਦਾਈ ਸੀ ਉਹ ਸਮਾਂ, ਜਿਸ ਦਾ ਬਿਆਨ ਕਰਨਾ ਹੀ ਮੇਰੇ ਲਈ ਅੱਤ ਮੁਸ਼ਕਿਲ ਹੈ।
ਜਦੋਂ ਮਾਂ ਦੀ ਅਰਥੀ ਤਿਆਰ ਕਰਕੇ ਆਖਰੀ ਦਰਸ਼ਣ ਕਰਵਾਏ ਤਾਂ ਮੇਰੇ ਮਨ ਨੂੰ ਹੌਲ ਜਿਹਾ ਪਿਆ, ਕਿ ਅੱਜ ਤੋਂ ਬਾਅਦ ਮਾਂ ਦਾ ਇਹ ਚਿਹਰਾ ਦੇਖਣਾ ਨਸੀਬ ਨਹੀਂ ਹੋਵੇਗਾ। ਖ਼ੈਰ! ਦੂਸਰੇ ਪਾਸੇ ਆਪਣੇ ਆਪ ਨੂੰ ਭਾਗਸ਼ਾਲੀ ਵੀ ਸਮਝਦਾ ਹਾਂ ਕਿ ਅੰਤਿਮ ਸਮੇਂ ਮੈਂ ਆਪਣੀ ਮਾਤਾ ਦੇ ਕੋਲ ਸਾਂ, ਉਸ ਦੀ ਰੂਹ-ਆਤਮਾਂ ਵੀ ਸੁਰਖ਼ਰੂ ਇਸ ਦੁਨੀਆਂ ਤੋਂ ਗਈ ਹੋਵੇਗੀ ਕਿ ਮੇਰਾ ਇਕਲੌਤਾ ਪੁੱਤਰ ਮੇਰੇ ਪਾਸ ਹੈ। ਕਈ ਨਿਭਾਗਿਆਂ ਦੇ ਤਾਂ ਇਹ ਸਮਾਂ ਵੀ ਕਰਮਾਂ ਵਿਚ ਨਹੀਂ ਹੁੰਦਾ। ਮਾਂ ਕਿਤੇ ਵਿਲਕਦੀ ਹੁੰਦੀ ਹੈ ਅਤੇ ਪੁੱਤ ਧੀਆਂ ਕਿਤੇ ਤੜਫ਼ਦੇ ਹੁੰਦੇ ਨੇ! ਖ਼ੈਰ, ਹਰ ਕੁਝ ਕੁਦਰਤ ਦੇ ਵੱਸ ਹੈ। ਸੰਯੋਗ ਵਿਯੋਗ ਅਨੁਸਾਰ ਸੰਸਾਰ ਤੁਰਦਾ ਹੈ। ਬੰਦਾ ਕੁਝ ਵੀ ਨਹੀਂ ਕਰ ਸਕਦਾ। ਕੀ ਹੱਥ-ਵੱਸ ਹੈ ਬੰਦੇ ਦੇ...? ਕੁਝ ਵੀ ਤਾਂ ਨਹੀਂ...! ਬੱਸ ਵਾਧੂ ਮੇਰੀ-ਮੇਰੀ ਹੀ ਹੈ।
ਮੇਰਾ ਪ੍ਰੀਵਾਰ ਆਸਟਰੀਆਂ ਤੋਂ ਇੰਗਲੈਂਡ 'ਮੂਵ' ਹੋ ਗਿਆ ਹੈ। 30 ਅਪ੍ਰੈਲ ਤੱਕ ਮੈਂ ਅਜੇ ਆਸਟਰੀਆ ਹੀ ਰਹਿਣਾ ਸੀ। ਕੁਝ ਛੁੱਟੀਆਂ ਲੈ ਕੇ ਮਕਾਨ ਖਰੀਦਣ ਦੇ ਮਸਲੇ ਵਿਚ ਮੈਂ 28 ਫ਼ਰਵਰੀ ਨੂੰ ਇੰਗਲੈਂਡ ਪੁੱਜ ਗਿਆ। ਪੰਜ ਕੁ ਦਿਨ ਭੱਜ-ਨੱਠ ਹੋਈ। ਛੇ ਮਾਰਚ ਨੂੰ ਸਵੇਰੇ-ਸਵੇਰੇ ਦੋ ਵੱਜ ਕੇ ਛੇ ਮਿੰਟ 'ਤੇ ਮੇਰੇ ਹਮਜਮਾਤੀ ਅਤੇ ਪ੍ਰਮ-ਮਿੱਤਰ ਹਰਪਾਲ ਕੁੱਸਾ ਦਾ ਫ਼ੋਨ ਆ ਗਿਆ। ਹਰਪਾਲ ਕੁੱਸਾ ਨੂੰ ਸਾਰੇ 'ਨੀਲੂ' ਕਹਿ ਕੇ ਬੁਲਾਉਂਦੇ ਹਨ। ਨੀਲੂ, ਅਕਾਲੀ ਦਲ ਅੰਮ੍ਰਿਤਸਰ ਦਾ, ਮੋਗਾ ਜਿਲ੍ਹੇ ਦਾ ਪ੍ਰਧਾਨ ਹੈ। ਜਦੋਂ ਨੀਲੂ ਦਾ ਇਤਨੀ ਸਾਝਰੇ ਫ਼ੋਨ ਖੜਕਿਆ ਤਾਂ ਕੁਝ ਹੈਰਾਨੀ ਜਿਹੀ ਹੋਈ। ਉਸ ਨੇ ਸੰਖੇਪ ਜਿਹੀ ਗੱਲ ਕੀਤੀ, "ਬਾਈ, ਬੇਬੇ ਥੋੜੀ ਜੀ ਬਿਮਾਰ ਹੋਗੀ ਸੀ-ਮੋਗੇ ਹਸਪਤਾਲ ਦਾਖ਼ਲ ਕਰਵਾਈ ਐ!" ਮੇਰੀ ਮਾਂ ਨੀਲੂ ਦੀ ਲੱਗਦੀ ਤਾਂ ਚਾਚੀ ਹੈ, ਪਰ ਨੀਲੂ ਪਤਾ ਨਹੀਂ ਕਿਉਂ 'ਬੇਬੇ' ਹੀ ਆਖ ਕੇ ਬੁਲਾਉਂਦਾ ਰਿਹਾ ਹੈ।
-"ਕੋਈ ਖ਼ਤਰੇ ਵਾਲੀ ਗੱਲ ਤਾਂ ਨ੍ਹੀ?" ਮੈਂ ਪੁੱਛਿਆ।
-"ਨਹੀਂ, ਕੋਈ ਖ਼ਤਰੇ ਆਲੀ ਗੱਲ ਨ੍ਹੀ-ਮਾੜਾ ਜਿਆ ਬਲੱਡ ਪ੍ਰੈਸ਼ਰ ਚੜ੍ਹ ਗਿਆ ਸੀ-ਤਾਂ ਦਾਖ਼ਲ ਕਰਵਾਈ ਐ।" ਨੀਲੂ ਦੇ ਆਖਣ 'ਤੇ ਮੈਂ ਵੀ ਬੇਫਿ਼ਕਰ ਜਿਹਾ ਹੋ ਗਿਆ ਅਤੇ ਇਸ ਸੰਖੇਪ ਗੱਲ ਤੋਂ ਬਾਅਦ ਫਿਰ ਸੌਂ ਗਿਆ। ਸੁਚੇਤ ਤਾਂ ਮੈਂ ਉਦੋਂ ਹੋਇਆ, ਜਦੋਂ ਨੀਲੂ ਦਾ ਘੰਟੇ ਕੁ ਬਾਅਦ, ਅਰਥਾਤ ਸਵੇਰੇ ਤਿੰਨ ਵੱਜ ਕੇ ਚਾਰ ਮਿੰਟ 'ਤੇ ਫਿਰ ਫ਼ੋਨ ਵੱਜਿਆ।
-"ਬਾਈ, ਬੇਬੇ ਦੀ ਹਾਲਤ ਥੋੜੀ ਜੀ ਖਰਾਬ ਹੋਗੀ!" ਉਸ ਨੇ ਦੱਸਿਆ।
-"ਨੀਲੂ ਸਥਿਤੀ ਸਪੱਸ਼ਟ ਕਰ-!" ਮੈਂ ਉਠ ਕੇ ਬੈਠ ਗਿਆ।
-"ਸਥਿਤੀ ਤਾਂ ਬਾਈ ਇਉਂ ਐਂ-।" ਉਸ ਨੇ ਲੰਬਾ ਸਾਹ ਲੈ ਕੇ ਗੱਲ ਫਿਰ ਸ਼ੁਰੂ ਕੀਤੀ, "ਐਕਸਰੇ ਤੇ ਸਕੈਨਿੰਗ ਕਰਵਾਈ ਐ-ਰਿਪੋਰਟਾਂ ਅਜੇ ਆਉਣੀਐਂ-ਸਥਿਤੀ ਤਾਂ ਰਿਪੋਰਟਾਂ ਆਉਣ ਤੋਂ ਬਾਅਦ ਈ ਦੱਸਾਂਗੇ-ਤੂੰ ਪੰਜਾਬ ਆ ਸਕਦੈਂ?"
-"ਹੁਣ ਤਿੰਨ ਵੱਜ ਕੇ ਪੰਜ ਮਿੰਟ ਹੋਏ ਐ-ਆਉਣ ਬਾਰੇ ਤਾਂ ਮੈਂ ਜਹਾਜ ਦੀ ਸੀਟ ਮਿਲਣ ਤੋਂ ਬਾਅਦ ਈ ਦੱਸ ਸਕਦੈਂ-ਪਰ ਜਦੋਂ ਰਿਪੋਰਟਾਂ ਆਉਣ-ਬਾਈ ਬਣਕੇ ਮੈਨੂੰ ਤੁਰੰਤ ਦੱਸਣੈਂ-ਓਨਾਂ ਚਿਰ ਮੈਂ ਸੀਟ ਸੂਟ ਦਾ ਪ੍ਰਬੰਧ ਕਰਦੈਂ-।" ਫ਼ੋਨ ਕੱਟਿਆ ਗਿਆ। ਦਿਲ ਨੂੰ ਡੋਬੂ ਜਿਹਾ ਪਿਆ। ਮੇਰੀ ਦਰਵੇਸ਼ ਮਾਂ, ਜਿਸ ਨੇ ਗਰੀਬੀ ਵਿਚ ਵੀ ਸਾਨੂੰ ਕਦੇ ਮੱਥੇ ਵੱਟ ਨਹੀਂ ਸੀ ਪਾ ਕੇ ਵਿਖਾਇਆ। ਉਹ ਹਸਪਤਾਲ ਪਤਾ ਨਹੀਂ ਕਿਹੜੀ ਹਾਲਤ ਵਿਚ ਪਈ ਸੀ?
ਉਠ ਕੇ ਬੁਰਸ਼ ਕੀਤਾ ਅਤੇ ਮਾਂ ਦੀ ਚੜ੍ਹਦੀ ਕਲਾ ਲਈ ਪਾਠ ਆਰੰਭ ਕਰ ਦਿੱਤਾ।……
-"ਤੀਨੇ ਤਾਪ ਨਿਵਾਰਣਹਾਰਾ ਦੁਖੁ ਹੰਤਾ ਸੁਖ ਰਾਸ।। ਤਾ ਕੋ ਵਿਘਨ ਨ ਕੋਊ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ।।…
-"ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।। ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ।।"……
ਸਵੇਰੇ ਸੱਤ ਵਜੇ ਨੀਲੂ ਦਾ ਫ਼ੋਨ ਫਿਰ ਆ ਗਿਆ।
-"ਬਾਈ ਅ੍ਹੈਧਰੋਂ ਮਾੜ੍ਹਾ ਜਿਆ ਫ਼ੋਨ ਕਰੀਂ…!" ਜਦੋਂ ਉਸ ਨੇ ਆਖ ਕੇ ਫ਼ੋਨ ਕੱਟਿਆ ਤਾਂ ਮੇਰਾ ਦਿਲ ਹਿੱਲ ਗਿਆ। ਪਤਾ ਨਹੀਂ ਕੀ ਗੱਲ ਸੀ? ਕੀ ਖ਼ਬਰ ਸੀ? ਦਿਲ ਡਿੱਕਡੋਲੇ ਜਿਹੇ ਖਾਣ ਲੱਗ ਪਿਆ। ਫ਼ੋਨ ਕਰਨ ਨੂੰ ਦਿਲ ਜਿਹਾ ਨਾ ਪਵੇ। ਪਰ ਸਾਰਾ ਸਾਹਸ ਇਕੱਠਾ ਕਰਕੇ ਫ਼ੋਨ ਮਿਲਾ ਹੀ ਲਿਆ। ਮਿਲਾਉਣਾ ਹੀ ਪੈਣਾ ਸੀ। ਕੀ ਕੋਈ ਵੱਸ ਸੀ?
-"ਹਾਂ ਬਾਈ ਨੀਲੂ, ਕੀ ਹਾਲ ਐ?" ਗੱਲ ਕਰਦੇ ਦਾ ਮੇਰਾ ਮਨ ਮੁੱਠੀ ਵਿਚੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ।
-"ਬਾਈ ਰਿਪੋਰਟਾਂ ਆ ਗਈਆਂ-।"
-"ਹਾਂ ਵੀਰੇ, ਜਲਦੀ ਦੱਸ?" ਮੈਂ ਅੰਦਰੋਂ ਕਾਹਲਾ ਪਿਆ ਹੋਇਆ ਸੀ।
-"ਬਾਈ ਰਿਪੋਰਟਾਂ ਆ ਗਈਆਂ-ਤੇ ਡਾਕਟਰ ਨੇ 'ਜਵਾਬ' ਦੇ ਦਿੱਤਾ।" ਉਸ ਨੇ ਰੁਕ-ਰੁਕ ਕੇ ਜਿਹੇ ਦੱਸਿਆ।
-"ਕਾਹਤੋਂ…?" ਮੇਰਾ ਦਿਲ ਹਥੌੜੇ ਵਾਂਗ ਛਾਤੀ ਵਿਚ ਵੱਜਣ ਲੱਗ ਪਿਆ।
-"ਕਹਿੰਦਾ, ਮਾਤਾ ਨੂੰ ਘਰੇ ਲੈ ਜਾਵੋ ਤੇ ਸੇਵਾ ਸੂਵਾ ਕਰ ਲਓ!"
-"ਬਾਈ ਗੱਲ ਐਨੀ ਐਂ…।" ਮੈਂ ਕਿਹਾ।
-"……।"
-"ਮੇਰੀ ਫ਼ਲਾਈਟ ਦਾ ਮੈਨੂੰ ਸਵਾ ਦਸ ਵਜੇ ਪਤਾ ਲੱਗਣੈਂ-ਓਨਾ ਚਿਰ ਡਾਕਟਰ ਨੂੰ ਬੇਨਤੀ ਕਰੋ ਕਿ ਸਾਡਾ ਬੰਦਾ ਇੰਗਲੈਂਡ ਤੋਂ ਆ ਰਿਹਾ ਹੈ-ਉਸ ਦੇ ਆਉਣ ਤੱਕ ਅਸੀਂ ਮਾਤਾ ਨੂੰ ਐਥੇ ਹਸਪਤਾਲ 'ਚ ਈ ਰੱਖਾਂਗੇ।" ਮੇਰਾ ਤਾਂ ਇਕ ਤਰ੍ਹਾਂ ਦਾ ਤਰਲਾ ਹੀ ਸੀ। ਵੈਸੇ ਮੇਰੀ ਜਹਾਜ ਦੀ ਸੀਟ ਬਾਰੇ ਬਾਈ ਬਲਦੇਵ ਨੇ ਫ਼ੋਨ ਕਰ ਦਿੱਤਾ ਸੀ। ਟਰੈਵਲ ਏਜੰਸੀ ਵਾਲਾ ਆਖ ਰਿਹਾ ਸੀ ਕਿ ਅਸੀਂ ਤੁਹਾਨੂੰ ਦਸ ਵਜੇ ਦੱਸਾਂਗੇ।
ਖ਼ੈਰ! ਟਰੈਵਲ ਏਜੰਟ ਦਾ ਸਵਾ ਕੁ ਦਸ ਵਜੇ ਫ਼ੋਨ ਆ ਗਿਆ। ਸ਼ਾਮ ਦੀ 'ਸਹਾਰਾ ਏਅਰ' ਵਿਚ ਸੀਟ ਮਿਲ ਰਹੀ ਸੀ। ਰੇਟ 429 ਪੌਂਡ! ਮੈਂ 'ਹਾਂ' ਕਰ ਦਿੱਤੀ। 429 ਪੌਂਡ ਮਾਂ ਤੋਂ ਵੱਡੇ ਨਹੀਂ ਸਨ। ਫ਼ਲਾਈਟ ਸ਼ਾਮ ਨੌਂ ਵਜੇ ਦੀ ਸੀ।

ਕਿਸ਼ਤ 1